Recipe ਚਿਲਡ ਸਟ੍ਰਾਬੇਰੀ ਸੂਪ

chief

Prime VIP


ਸਮੱਗਰੀ :

2 ਕੱਪ ਪੱਕੀ ਸਟ੍ਰਾਬੇਰੀ, 50 ਗ੍ਰਾਮ ਖੰਡ, 1 ਟੇਬਲ ਸਪੂਨ ਕਾਰਨਫਲੋਰ, 2 ਟੇਬਲ ਸਪੂਨ ਨਿੰਬੂ ਦਾ ਰਸ, ਸਜਾਵਟ ਲਈ ਫੈਂਟੀ ਹੋਈ ਕ੍ਰੀਮ।

ਵਿਧੀ :

ਸਟ੍ਰਾਬੇਰੀ ਵਿੱਚ 3 ਕੱਪ ਪਾਣੀ ਮਿਲਾ ਕੇ ਉਬਾਲੋ। ਹੁਣ ਇਸ ਨੂੰ ਸੇਕ ਤੋਂ ਉਤਾਰ ਕੇ ਠੰਡਾ ਕਰੋ। ਠੰਡਾ ਹੋਣ ਤੇ ਮਿਕਸੀ ਵਿੱਚ ਪੀਸ ਕੇ ਛਾਣ ਲਉ। ਇਸ ਵਿੱਚ ਖੰਡ, ਨਿੰਬੂ ਦਾ ਰਸ ਅਤੇ ਥੋੜ੍ਹੇ ਪਾਣੀ ਵਿੱਚ ਘੁਲਿਆ ਹੋਇਆ ਕਾਰਨਫਲੋਰ ਮਿਲਾ ਕੇ ਇੱਕ ਉਬਾਲਾ ਆਉਣ ਤੱਕ ਪਕਾਉ। ਹੁਣ ਇਸ ਨੂੰ ਸੇਕ ਤੋਂ ਉਤਾਰ ਲਉ।

ਠੰਡਾ ਹੋਣ ਤੇ ਫ੍ਰਿਜ਼ਰ ਵਿੱਚ ਰੱਖ ਕੇ ਕਾਫ਼ੀ ਠੰਡਾ ਕਰੋ। ਸੂਪ ਬਾਊਲਸ ਵਿੱਚ ਠੰਡੇ-ਠੰਡੇ ਸੂਪ ਨੂੰ ਭਰੋ। ਫੈਂਟੀ ਹੋਈ ਕ੍ਰੀਮ ਨਾਲ ਸਜਾਉ। ਲਉ, ਤਿਆਰ ਹੈ ਚਿਲਡ ਸਟ੍ਰਾਬੇਰੀ ਸੂਪ। ਇਹ ਠੰਡਾ ਸੂਪ ਗਰਮੀਆਂ ਲਈ ਬਹੁਤ ਵਧੀਆ ਹੈ।
 
Top