UNP

ਘੀਏ ਦਾ ਹਲਵਾ

Go Back   UNP > Chit-Chat > Gapp-Shapp > Recipes

UNP Register

 

 
Old 15-May-2010
qaswed
 
ਘੀਏ ਦਾ ਹਲਵਾਸਮੱਗਰੀ :
ਅੱਧਾ ਕਿਲੋ ਘੀਆ, 125 ਗ੍ਰਾਮ ਚੀਨੀ, 125 ਗ੍ਰਾਮ ਖੋਆ, 2-3 ਗ੍ਰਾਮ ਇਲਾਇਚੀ ਪਾਊਡਰ, ਛਿੱਲੇ ਅਤੇ ਕੱਟੇ ਹੋਏ ਬਦਾਮ, 10-15 ਗ੍ਰਾਮ ਕਿਸ਼ਮਿਸ਼, 200 ਗ੍ਰਾਮ ਦੇਸੀ ਘਿਉ।

ਵਿਧੀ :
ਘੀਏ ਨੂੰ ਛਿੱਲ ਕੇ ਚੰਗੀ ਤਰ੍ਹਾਂ ਧੋਵੋ। ਫਿਰ ਇਸ ਨੂੰ ਕੱਦੂਕੱਸ਼ ਕਰੋ। ਹੁਣ ਇੱਕ ਖੁੱਲ੍ਹੇ ਬਰਤਨ ਵਿਚ ਘੀਏ ਅਤੇ ਚੀਨੀ ਨੂੰ ਮਿਲਾ ਕੇ ਹਲਕੀ ਆਂਚ 'ਤੇ ਉਦੋਂ ਤੱਕ ਪਕਾਓ ਜਦੋਂ ਤੱਕ ਕਿ ਪਾਣੀ ਸੁੱਕ ਨਾ ਜਾਵੇ। ਲਗਾਤਾਰ ਹਿਲਾਉਂਦੇ ਰਹੋ।

ਧਿਆਨ ਰੱਖੋ ਕਿ ਇੰਨਾ ਵੀ ਨਾ ਸੁੱਕੇ ਕਿ ਘੀਆ ਬਰਤਨ ਨਾਲ ਚਿਪਕੇ ਜਾਂ ਸੜਨ ਲੱਗ ਜਾਵੇ। ਹੁਣ ਖੋਏ ਨੂੰ ਦਰੜ ਕੇ ਪਾਉ ਅਤੇ ਚੰਗੀ ਤਰ੍ਹਾਂ ਮਿਲਾਉ। ਫਿਰ ਦੇਸੀ ਘਿਉ ਅਤੇ ਸਾਰੇ ਮੇਵੇ ਪਾ ਕੇ ਭੁੰਨੋ। ਅੱਗ ਤੋਂ ਉਤਾਰ ਕੇ ਹਲਕਾ ਠੰਢਾ ਕਰੋ ਅਤੇ ਉੱਪਰ ਇਲਾਇਚੀ ਪਾ ਕੇ ਪਰੋਸੋ।

Post New Thread  Reply

« Lemon ice tea | ਕੋਲਡ ਖੀਰਾ ਸੂਪ »
X
Quick Register
User Name:
Email:
Human Verification


UNP