Lyrics Umeed Nahi Si - Sardool Sikander

bony710

_-`Music = Life`-_
ਅੰਬਰਾਂ ਤੇ ਚਾੜ ਸਾਡੀ ਹਥੀਂ ਡੋਰ ਛਡੇਂਗਾ,
ਪਤਾ ਨਹੀਂ ਸੀ ਸਾਡੇ ਨਾਲ ਇੰਝ ਵੈਰ ਕਡੇਂਗਾ
ਤੇਰੇ ਨਾਲੋਂ ਵੱਧ ਸਾਨੂੰ ਕੋਈ ਵੀ ਕਰੀਬ ਨਹੀਂ ਸੀ,
ਤੇਰੇ ਕੋਲੋਂ ਯਾਰਾ ਸਾਨੂੰ ਏਹੋ ਜਿਹੀ ਉਮੀਦ ਨਹੀਂ ਸੀ........੨

ਤੇਰੇ ਪਿੱਛੇ ਡਾਡੇ ਆਏ ਗਲੀਆਂ ਚ ਰੁੱਲੇ ਸੀ,
ਦੱਸ ਅਸੀਂ ਕਿਹੜੀ ਤੱਕੜੀ ਚ ਘੱਟ ਤੁਲੇ ਸੀ..
ਹਾਏ....ਤੇਰੇ ਪਿੱਛੇ ਡਾਡੇ ਆਏ ਗਲੀਆਂ ਚ ਰੁੱਲੇ ਸੀ,
ਦੱਸ ਅਸੀਂ ਕਿਹੜੀ ਤੱਕੜੀ ਚ ਘੱਟ ਤੁਲੇ ਸੀ..
ਮੰਨੀਆਂ ਕੇ ਸਾਡੇ ਕੋਲ.......੨
ਮੰਨੀਆਂ ਕੇ ਸਾਡੇ ਕੋਲ ਕੋਈ ਵੀ ਰਸੀਦ ਨਹੀਂ ਸੀ
ਤੇਰੇ ਕੋਲੋਂ ਯਾਰਾ ਸਾਨੂੰ ਏਹੋ ਜਿਹੀ ਉਮੀਦ ਨਹੀਂ ਸੀ........੨

ਪੈਰ ਜਿੱਥੇ ਰੱਖਦਾ ਸੈਂ ਅੱਖੀਆਂ ਵਿਛਾਉਂਦੇ ਸੀ,
ਪਹਿਲਾਂ ਅਸੀਂ ਤੈਨੂੰ ਫੇਰ ਰੱਬ ਨੂੰ ਤਿਹਾਉਂਦੇ ਸੀ..

ਤੈਨੂੰ ਪਤਾ ਤੇਰੇ ਬਿਨਾਂ.......੨
ਓ ਤੈਨੂੰ ਪਤਾ ਤੇਰੇ ਬਿਨਾਂ ਈਦ ਸਾਡੀ ਈਦ ਨਹੀਂ ਸੀ
ਤੇਰੇ ਕੋਲੋਂ ਯਾਰਾ ਸਾਨੂੰ ਏਹੋ ਜਿਹੀ ਉਮੀਦ ਨਹੀਂ ਸੀ........੨

ਪਲ ਪਲ ਲੰਘਦਾ ਸੀ ਤੇਰੇ ਹੀ ਇਸ਼ਾਰੇ ਤੇ,
ਡੋਬੀਆ "ਦਵਿੰਦਰ" ਨੂੰ ਆ ਕੇ ਕਿਨਾਰੇ ਤੇ...
ਪਲ ਪਲ ਲੰਘਦਾ ਸੀ ਤੇਰੇ ਹੀ ਇਸ਼ਾਰੇ ਤੇ,
ਡੋਬੀਆ "ਦਵਿੰਦਰ" ਨੂੰ ਆ ਕੇ ਕਿਨਾਰੇ ਤੇ
ਸ਼ਾਇਦ ਤੇਰਾ ਪਿਆਰ ਯਾਰਾ.....
ਓ ਸ਼ਾਇਦ ਤੇਰਾ ਪਿਆਰ , ਸ਼ਰਦੂਲ ਦੇ ਨਸੀਬ ਨਹੀਂ ਸੀ

Top