Lyrics Sohni Behisaab - Kaler Kulwant

bony710

_-`Music = Life`-_
ਨੀ ਤੁੰ ਸੋਹਣੀ ਬੇਹਿਸਾਬ ਤੇਰੇ ਨੈਣਾਂ ਚ ਸ਼ਰਾਬ..........੨
ਪਰ ਪਿਆਰ ਦੀ ਤਾਂ ਵੱਖਰੀ ਹੀ ਲੋਰ ਹੁੰਦੀ ਏ
ਜੱਗ ਤੇ ਨਾ ਸੋਹਣੀਆਂ ਸੁਣਖਿਆਂ ਦੀ ਘਾਟ,
ਦਿਲ ਮਿਲੀਆਂ ਦੀ ਗੱਲ ਕੁਝ ਹੋਰ ਹੁੰਦੀ ਏ..
ਜੱਗ ਤੇ ਨਾ ਸੋਹਣੀਆਂ ਸੁਣਖਿਆਂ ਦੀ ਘਾਟ,
ਦਿਲ ਮਿਲੀਆਂ ਦੀ ਗੱਲ ਕੁਝ ਹੋਰ ਹੁੰਦੀ ਏ...
ਨੀ ਤੁੰ ਸੋਹਣੀ ਬੇਹਿਸਾਬ ਤੇਰੇ ਨੈਣਾਂ ਚ ਸ਼ਰਾਬ..........

ਹਾਏ.. ਹੁੰਦੀ ਨਹੀਂ ਮਹੋਬੱਤ ਮੋਹਤਾਜ਼ ਰੂਪ ਰੰਗ ਦੀ,
ਜਿਹਦੇ ਨਾਲ ਹੋ ਜਾਵੇ ਖੈਰ ਓਹਦੀ ਮੰਗਦੀ...................੨
ਦਿਲੋਂ ਓਸਨੂੰ ਤਿਹਾਵੇ, ਗੀਤ ਓਸੇ ਦੀ ਹੀ ਗਾਵੇ.............੨
ਬੱਝੀ ਦਿਲ ਨਾਲ ਦਿਲ ਵਾਲੀ ਡੋਰ ਹੁੰਦੀ ਏ,
ਜੱਗ ਤੇ ਨਾ ਸੋਹਣੀਆਂ ਸੁਣਖਿਆਂ ਦੀ ਘਾਟ,
ਦਿਲ ਮਿਲੀਆਂ ਦੀ ਗੱਲ ਕੁੱਝ ਹੋਰ ਹੁੰਦੀ ਏ...
ਨੀ ਤੁੰ ਸੋਹਣੀ ਬੇਹਿਸਾਬ ਤੇਰੇ ਨੈਣਾਂ ਚ ਸ਼ਰਾਬ..........

ਹਾਏ ਦਿਲ ਆਜੇ ਜਿਹਦੇ ਉੱਤੇ ਸੋਹਣਾ ਓਹੀਓ ਲੱਗਦਾ,
ਓਹਦੇ ਨਾਲ ਮੁਕਾਬਲਾ ਕੀ ਫੇਰ ਸਾਰੇ ਜੱਗ ਦਾ.............੨
ਜਿਹਦੇ ਉੱਤੇ ਹੋਵੇ ਆਸ, ਦਿਲ ਕਰੇ ਵਿਸ਼ਵਾਸ...................੨
ਗੱਲ ਪਿਆਰ ਵਾਲੀ ਓਹਦੇ ਨਾਲ ਹੀ ਤੋਰ ਹੁੰਦੀ ਏ,
ਜੱਗ ਤੇ ਨਾ ਸੋਹਣੀਆਂ ਸੁਣਖਿਆਂ ਦੀ ਘਾਟ,
ਦਿਲ ਮਿਲੀਆਂ ਦੀ ਗੱਲ ਕੁੱਝ ਹੋਰ ਹੁੰਦੀ ਏ...
ਨੀ ਤੁੰ ਸੋਹਣੀ ਬੇਹਿਸਾਬ ਤੇਰੇ ਨੈਣਾਂ ਚ ਸ਼ਰਾਬ..........

ਲੱਬ ਲੈ ਤੁੰ ਹੋਰ ਕੋਈ ਜਿਹੜਾ ਤੈਨੂੰ ਚਾਅਵੇ ਨੀ,
ਕਰੇ ਅਰਮਾਨ ਪੂਰੇ, ਲੱਗੀਆਂ ਨਿਭਾਵੇ ਨੀ.....................੨
"ਵਰਿਆਣਵੀ" ਦਾ ਦਿਲ, ਤੈਨੂੰ ਸਕਦਾ ਨੀ ਮਿਲ....................੨
ਯਾਰੀ ਨਕਸ਼ ਤਾਂ ਲੱਗੀ ਨਹੀਂ ਤੋੜ ਹੁੰਦੀ ਏ
ਜੱਗ ਤੇ ਨਾ ਸੋਹਣੀਆਂ ਸੁਣਖਿਆਂ ਦੀ ਘਾਟ,
ਦਿਲ ਮਿਲੀਆਂ ਦੀ ਗੱਲ ਕੁੱਝ ਹੋਰ ਹੁੰਦੀ ਏ...
ਨੀ ਤੁੰ ਸੋਹਣੀ ਬੇਹਿਸਾਬ ਤੇਰੇ ਨੈਣਾਂ ਚ ਸ਼ਰਾਬ..........
 
Top