Lyrics ਇਲਜ਼ਾਮ – Shiv Kumar Batalvi

rickybadboy

Well-known member
ਮੇਰੇ ਤੇ ਮੇਰੇ ਦੋਸਤ,ਤੂੰ ਇਲਜ਼ਾਮ ਲਗਾਈਐ ਤੇਰੇ ਸ਼ਹਿਰ ਦੀ ਇਕ ਤਿਤਲੀ-
ਦਾ ਮੈਂ ਰੰਗ ਚੁਰਾਈਐ
ਪੁੱਟ ਕੇ ਮੈਂ ਕਿਸੇ ਬਾਗ ‘ਚੋਂ
ਗੁੱਲਮੋਹਰ ਦਾ ਬੂਟਾ,ਸੁਨਸਾਨ ਬੀਆਬਾਨ-
ਮੈਂ ਮੜੀਆਂ ‘ਚ ਲਗਾਈਐ
ਹੁੰਦੀ ਹੈ ਸੁਆਂਝਣੇ ਦੀ-
ਜਿਵੇਂ ਜੜ ‘ਚ ਕੁੜਿੱਤਣ,ਓਨਾਂ ਹੀ ਮੇਰੇ ਦਿਲ ਦੇ ਜੜੀਂ
ਪਾਪ ਸਮਾਇਐ


ਬਦਕਾਰ ਹਾਂ ਬਦਚਲਣ ਹਾਂ
ਪੁੱਜ ਕੇ ਹਾਂ ਕਮੀਨਾ,ਹਰ ਗਮ ਦਾ ਅਰਜ਼ ਜਾਣ ਕੇ
ਮੈਂ ਤੁਲ ਬਣਾਈਐ
ਮੈਂ ਸ਼ਿਕਰਾ ਹਾਂ ਮੈਨੂੰ ਚਿੜੀਆਂ ਦੀ ਸੋਂਹਦੀ ਨਹੀਂ ਯਾਰੀ
ਮੈਂ ਝੂਠਾ ਲਲਾਰੀ
ਸ਼ੁਹਰਤ ਦਾ ਸਿਆਹ ਸੱਪ-
ਮੇਰੇ ਗਲ ‘ਚ ਪਲਮਦੈ
ਡੱਸ ਜਾਏਗਾ ਮੇਰੇ ਗੀਤਾਂ ਸਣੇਂ
ਦਿਲ ਦੀ ਪਟਾਰੀ
ਮੇਰੀ ਪੀੜ ਅਸ਼ਵਥਾਮਾ ਦੇ-
ਵਾਕਣ ਹੀ ਅਮਰ ਹੈ,ਢਹਿ ਜਾਏ ਗੀ ਪਰ ਜਿਸਮ ਦੀ
ਛੇਤੀ ਹੀ ਅਟਾਰੀ
ਗੀਤਾਂ ਦੀ ਮਹਿਕ ਬਦਲੇ-
ਮੈਂ ਕੁੱਖਾਂ ਦਾ ਵਣਜ ਕਰਦਾਂ,ਤੂੰ ਲਿਖਿਆ ਹੈ ਮੈਂ ਬਹੁਤ ਹੀ ਅਲੜ ਹਾਂ ਵਪਾਰੀ
ਤੁੰ ਲਿਖਿਐ, ਕਿ ਪੁੱਤ ਕਿਰਨ
ਹੁੰਦੇ ਨੇ ਸਦਾ ਸਾਏ
ਸਾਇਆਂ ਦਾ ਨਹੀਂ ਫਰਜ਼-
ਕਿ ਹੋ ਜਾਣ ਪਰਾਏ
ਸਾਏ ਦਾ ਫਰਜ਼ ਬਣਦ ਹੈ
ਚਾਨਣ ਦੀ ਵਫਾਦਾਰੀ,ਚਾਨਣ ‘ਚ ਸਦਾ ਉੱਗੇ-
ਤੇ ਚਾਨਣ ‘ਚ ਹੀ ਮਰ ਜਾਏ
ਦੁੱਖ ਹੁੰਦੇ ਜੇ ਪਿੰਜਰੇ ਦਾ ਵੀ-
ਉੱਡ ਜਾਏ ਪੰਖੇਰੂ
ਪਰ ਮੈਂ ਤੇ ਨਵੇਂ ਰੋਜ਼ ਨੇ
ਡੱਕੇ ਤੇ ਉਡਾਏ
ਕਾਰਨ ਹੈ ਹਵਸ ਇਕੋ
ਮੇਰੇ ਦਿਲ ਦੀ ਉਦਾਸੀ,ਜੋ ਗੀਤ ਵੀ ਮੈਂ ਗਾਏ ਨੇ
ਮਾਯੂਸ ਨੇ ਗਾਏ
ਤੂੰ ਹੋਰ ਵੀ ਇਕ ਲਿਖਿਐ,ਕਿਸੇ ਤਿਤਲੀ ਦੇ ਬਾਰੇ
ਜਿਸ ਤਿਤਲੀ ਨੇ ਮੇਰੇ ਬਾਗ ‘ਚ
ਕੁੱਝ ਦਿਨ ਸੀ ਗੁਜ਼ਾਰੇ
ਜਿਸ ਤਿਤਲੀ ਨੂੰ ਕੁੱਝ ਚਾਂਦੀ ਦੇ
ਫੁੱਲਾਂ ਦਾ ਠਰਕ ਸੀ,ਜਿਸ ਤਿਤਲੀ ਨੂੰ ਚਾਹੀਦੇ ਸੀ
ਸੋਨੇ ਦੇ ਸਿਤਾਰੇ
ਪਿਆਰਾ ਸੀ ਉਹਦਾ ਮੁੱਖੜਾ
ਜਿਉਂ ਚੰਨ ਚੜਿਆ ਉਜਾੜੀਂ,ਮੇਰੇ ਗੀਤ ਜਿਦੀ ਨਜ਼ਰ ਨੂੰ-
ਸਨ ਬਹੁਤ ਪਿਆਰੇ
ਮੰਨਦਾ ਸੈਂ ਤੂੰ ਮੈਨੂੰ ਪੁੱਤ
ਕਿਸ ਸਰਸਵਤੀ ਦਾ,ਅਜ ਰਾਏ ਬਦਲ ਗਈ ਤੇਰੀ
ਮੇਰੇ ਹੈ ਬਾਰੇ
ਆਖਿਰ ‘ਚ ਤੂੰ ਲਿਖਿਐ,ਕੁਝ ਸ਼ਰਮ ਕਰਾਂ ਮੈਂ
ਤੇਜ਼ਾਬ ਦੇ ਇਕ ਹੌਜ਼ ‘ਚ,ਅੱਜ ਡੁੱਬ ਕੇ ਮਰਾਂ ਮੈਂ
ਬੀਮਾਰ ਜਿਹੇ ਜਿਸਮ-
ਤੇ ਗੀਤਾਂ ਦੇ ਸਣੇ ਮੈਂ,ਟੁਰ ਜਾਵਾਂ ਤੇਰੇ ਦੇਸ਼ ਦੀ
ਅੱਜ ਜੂਹ ਚੋਂ ਪਰਾਂ ਮੈਂ
ਮੇਰੀ ਕੌਮ ਨੂੰ ਮੇਰੇ ਥੋਥੇ ਜਿਹੇ-
ਗਮ ਨਹੀਂ ਲੁੜੀਂਦੇ,ਮੈਨੂੰ ਚਾਹਿਦੈ ਮਜ਼ਦੂਰ ਦੇ-
ਹੱਕਾਂ ਲਈ ਲੜਾਂ ਮੈਂ
ਮਹਿਬੂਬ ਦਾ ਰੰਗ ਵੰਡ ਦਿਆਂ
ਕਣਕਾਂ ਨੁੰ ਸਾਰਾ,ਕੁੱਲ ਦੁਨੀਆਂ ਦਾ ਗਮ ਗੀਤਾਂ ਦੀ ਮੁੰਦਰੀ ‘ਚ ਜੜਾਂ ਮੈਂ
 

Naughty_always

~ Internal Happiness ~
ਪੁੱਟ ਕੇ ਮੈਂ ਕਿਸੇ ਬਾਗ ‘ਚੋਂ
ਗੁੱਲਮੋਹਰ ਦਾ ਬੂਟਾ,ਸੁਨਸਾਨ ਬੀਆਬਾਨ-
ਮੈਂ ਮੜੀਆਂ ‘ਚ ਲਗਾਈਐ


:wor :yr
 
Top