UNP

Sajjan Purane Nahi Labhne - Diljit

Go Back   UNP > Contributions > Lyrics

UNP Register

Old 17-Aug-2009
bony710
 
Sajjan Purane Nahi Labhne - Diljit

ਇਸ਼ਕ ਦੀ ਪੀੜ ਤਾਂ ਓਹੀ ਜਾਣੇ, ਜਿਹਨੂੰ ਚੋਟਾਂ ਇਸ਼ਕ ਦੀਆਂ ਲੱਗੀਆਂ,
ਯਾ ਰੱਬ ਮਾਫ ਕਰੀਂ ਓਹਨਾਂ ਨੂੰ , ਜਿਹੜੇ ਇਸ਼ਕ ਚ ਮਾਰਨ ਠੱਗੀਆਂ.....

ਨੀ ਤੁੰ ਲੱਭਦੀ ਥੱਕ ਜੇਂਗੀ, ਤੈਨੂੰ ਸੱਜਣ ਪੁਰਾਣੇ ਨਹੀਂ ਲੱਭਣੇ..........੨
ਮੇਰੇ ਗਲ ਵਿਚ ਬਾਹਾਂ ਪਾਉਂਦੀ ਸੈਂ ਨੀ
ਮੇਰੀ ਹਿੱਕ ਤੇ ਸਿਰ ਰੱਖ ਸੌਂਦੀ ਸੈਂ ਨੀ,ਤੈਨੂੰ ਓਹ ਸਿਰਹਾਣੇ ਨਹੀਂ ਲੱਭਣੇ,
ਨੀ ਤੁੰ ਲੱਭਦੀ ਥੱਕ ਜੇਂਗੀ, ਤੈਨੂੰ ਸੱਜਣ ਪੁਰਾਣੇ ਨਹੀਂ ਲੱਭਣੇ.........

ਪਾਗਲ ਆਸ਼ਕ, ਕਦੇ ਚੰਨ ਤੇ ਕਦੇ ਅੰਬਰ ਦਾ ਤਾਰਾ,
ਰਾਂਝਾ ਮਜਨੂੰ, ਕਦੇ ਸੁਦਾਈ ਕਦੇ ਜਾਨ ਤੋਂ ਪਿਆਰਾ.............੨
ਕਿਵੇਂ ਸੱਦਦੀ ਸੀ ਤੂੰ ਮੈਂਨੂੰ ਨੀ,
ਓਹ ਨਾਂ ਸਭ ਭੁੱਲ ਗਏ ਤੈਨੂੰ ਨੀ, ਝੱਲੇ ਮਰਜਾਣੇ ਨਹੀਂ ਲੱਭਣੇ,
ਨੀ ਤੁੰ ਲੱਭਦੀ ਥੱਕ ਜੇਂਗੀ, ਤੈਨੂੰ ਸੱਜਣ ਪੁਰਾਣੇ ਨਹੀਂ ਲੱਭਣੇ.........

ਪੱਥਰਾਂ ਦੇ ਤੂੰ ਸ਼ਹਿਰ ਚ ਜਾ ਕੇ ਪੱਥਰ ਬਣ ਕੇ ਬਹਿ ਗਈ,
ਸਾਡੇ ਕੋਲ ਤਾਂ ਤੇਰੀ ਨਿਸ਼ਾਨੀ, ਯਾਦ ਤੇਰੀ ਇਕ ਰਹਿ ਗਈ.........੨
ਤੀਆਂ ਵਿਚ ਨੱਚਦੀ ਗਾਉਂਦੀ ਸੈਂ ਨੀ,
ਮੇਰੇ ਨਾਲ ਪੀਂਘ ਤੂੰ ਚੜਾਉਂਦੀ ਸੈਂ ਨੀ, ਪੀਪਲਾਂ ਦੇ ਤਾਹਣੇ ਨਹੀਂ ਲੱਭਣੇ,
ਨੀ ਤੁੰ ਲੱਭਦੀ ਥੱਕ ਜੇਂਗੀ, ਤੈਨੂੰ ਸੱਜਣ ਪੁਰਾਣੇ ਨਹੀਂ ਲੱਭਣੇ.........

"ਬੋਪਾਰਾਏ ਕਲਾਂ ਪਿੰਡ" ਦਾ ਮੁੜ ਮੁੜ ਚੇਤਾ ਆਉ,
"ਬਲਵੀਰ" ਭੁਲਾਈਆ ਜਾਣਾ ਨਹੀਂ, ਦਿਨ ਰਾਤ ਤੈਨੂੰ ਤੜਫਾਉ........੨
ਤੇਰੀਆਂ ਝਿੜਕਾਂ ਨਿੱਤ ਖਾਂਦੇ ਸੀ ਨੀ,
ਤਾਂ ਵੀ ਗੂੰਦਦੇ ਤੇਰੇ ਪਰਾਂਦੇ ਸੀ ਨੀ, ਦਿਲਦਾਰ ਨਿਮਾਣੇ ਨਹੀਂ ਭੁੱਲਣੇ,
ਨੀ ਤੁੰ ਲੱਭਦੀ ਥੱਕ ਜੇਂਗੀ, ਤੈਨੂੰ ਸੱਜਣ ਪੁਰਾਣੇ ਨਹੀਂ ਲੱਭਣੇ.........੨

ਨੀ ਤੁੰ ਲੱਭਦੀ ਥੱਕ ਜੇਂਗੀ, ਤੈਨੂੰ ਸੱਜਣ ਪੁਰਾਣੇ ਨਹੀਂ ਲੱਭਣੇ.........
ਮੇਰੇ ਗਲ ਵਿਚ ਬਾਹਾਂ ਪਾਉਂਦੀ ਸੈਂ ਨੀ
ਮੇਰੀ ਹਿੱਕ ਤੇ ਸਿਰ ਰੱਖ ਸੌਂਦੀ ਸੈਂ ਨੀ,ਤੈਨੂੰ ਓਹ ਸਿਰਹਾਣੇ ਨਹੀਂ ਲੱਭਣੇ,
ਨੀ ਤੁੰ ਲੱਭਦੀ ਥੱਕ ਜੇਂਗੀ, ਤੈਨੂੰ ਸੱਜਣ ਪੁਰਾਣੇ ਨਹੀਂ ਲੱਭਣੇ.........
ਸੱਜਣ ਪੁਰਾਣੇ ਨਹੀਂ ਲੱਭਣੇ............੨

Old 18-Aug-2009
-=.DilJani.=-
 
Re: Sajjan Purane Nahi Labhne - Diljit

Bhaout wadia ganna c

thanks lyric le v

Old 29-May-2010
maansahab
 
Re: Sajjan Purane Nahi Labhne - Diljit

tfs............

Old 29-May-2010
maansahab
 
Re: Sajjan Purane Nahi Labhne - Diljit

nice..........

Post New Thread  Reply

« As long as you love me | Pyar mere Nu - Jasbir Jassi »
X
Quick Register
User Name:
Email:
Human Verification

UNP