Lyrics Pehla pehla pyar ( Duet ) - Hardev Mahinangal

bony710

_-`Music = Life`-_
ਸੱਜਣਾਂ ਪਿਆਰੀਆਂ ਨੂੰ ਭੁੱਲ ਤਾਂ ਨੀ ਗਈ,ਓਪਰੀਆਂ ਖੁਸ਼ੀਆਂ ਚ ਰੁੱਲ ਤਾਂ ਨੀ ਗਈ...
ਸੱਜਣਾਂ ਪਿਆਰੀਆਂ ਨੂੰ ਭੁੱਲ ਤਾਂ ਨੀ ਗਈ,ਓਪਰੀਆਂ ਖੁਸ਼ੀਆਂ ਚ ਰੁੱਲ ਤਾਂ ਨੀ ਗਈ

ਫਰਜ਼ਾਂ ਦੀ ਤੱਕੜੀ ਚ ਤੁਲਣਾ ਪਿਆ,ਪਹਿਲਾ ਪਹਿਲਾ ਪਿਆਰ ਤਾਂ ਵੀ ਭੁੱਲਣਾ ਪਿਆ...
ਫਰਜ਼ਾਂ ਦੀ ਤੱਕੜੀ ਚ ਤੁਲਣਾ ਪਿਆ,ਪਹਿਲਾ ਪਹਿਲਾ ਪਿਆਰ ਤਾਂ ਵੀ ਭੁੱਲਣਾ ਪਿਆ.....

ਲੱਗਦਾ ਏ ਡਾਲਰਾਂ ਦਾ ਨਿੱਘ ਰਹੀ ਏਂ ਸੇਕਦੀ,ਤਾਹੀਉਂ ਮਰਜਾਣੀਏ ਨਾ ਸਾਡੇ ਵੱਲ ਨਾ ਵੇਖਦੀ....
ਲੱਗਦਾ ਏ ਡਾਲਰਾਂ ਦਾ ਨਿੱਘ ਰਹੀ ਏਂ ਸੇਕਦੀ,ਤਾਹੀਉਂ ਮਰਜਾਣੀਏ ਨਾ ਸਾਡੇ ਵੱਲ ਨਾ ਵੇਖਦੀ....
ਚਾਂਦੀ ਦੇਆਂ ਸਿੱਕੀਆਂ ਤੇ ਡੁੱਲ ਤਾਂ ਨੀ ਗਈ,ਓਪਰੀਆਂ ਖੁਸ਼ੀਆਂ ਚ ਰੁੱਲ ਤਾਂ ਨੀ ਗਈ...
ਸੱਜਣਾਂ ਪਿਆਰੀਆਂ ਨੂੰ ਭੁੱਲ ਤਾਂ ਨੀ ਗਈ,ਓਪਰੀਆਂ ਖੁਸ਼ੀਆਂ ਚ ਰੁੱਲ ਤਾਂ ਨੀ ਗਈ


ਇਹਤੋਂ ਪਹਿਲਾਂ ਬਣਦੇ, ਤਮਾਸ਼ਾ ਏਸ ਜੱਗ ਦਾ,ਰੱਖਣਾ ਖਿਆਲ ਪਿਆ ਬਾਬਲੇ ਦੀ ਪੱਗ ਦਾ................
ਰੱਖਣਾ ਖਿਆਲ ਪਿਆ ਬਾਬਲੇ ਦੀ ਪੱਗ ਦਾ.......
ਤਾਹੀਂ ਪਰਦੇਸ਼ਾਂ ਵਿਚ ਰੁੱਲਣਾ ਪਿਆ, ਪਹਿਲਾ ਪਹਿਲਾ ਪਿਆਰ ਤਾਂ ਵੀ ਭੁੱਲਣਾ ਪਿਆ...
ਫਰਜ਼ਾਂ ਦੀ ਤੱਕੜੀ ਚ ਤੁਲਣਾ ਪਿਆ,ਪਹਿਲਾ ਪਹਿਲਾ ਪਿਆਰ ਤਾਂ ਵੀ ਭੁੱਲਣਾ ਪਿਆ.....

ਦੱਸ ਜਾ ਨੀ ਸਾਨੂੰ ਰਹਿ ਗਏ ਮਾੜੇ ਕਿਹੜੇ ਪੱਖ ਤੋਂ, ਸਦਾ ਲਈ ਦੂਰ ਹੋਜੂ " ਬੂਟਾ " ਤੇਰੀ ਅੱਖ ਤੋਂ,
ਦੱਸ ਜਾ ਨੀ ਸਾਨੂੰ ਰਹਿ ਗਏ ਮਾੜੇ ਕਿਹੜੇ ਪੱਖ ਤੋਂ, ਸਦਾ ਲਈ ਦੂਰ ਹੋਜੂ " ਬੂਟਾ " ਤੇਰੀ ਅੱਖ ਤੋਂ...
ਮਹਿਕ ਬਣ ਗੈਰਾਂ ਸਾਹੀਂ ਘੁੱਲ ਤਾਂ ਨੀ,ਓਪਰੀਆਂ ਖੁਸ਼ੀਆਂ ਚ ਰੁੱਲ ਤਾਂ ਨੀ ਗਈ...
ਸੱਜਣਾਂ ਪਿਆਰੀਆਂ ਨੂੰ ਭੁੱਲ ਤਾਂ ਨੀ ਗਈ,ਓਪਰੀਆਂ ਖੁਸ਼ੀਆਂ ਚ ਰੁੱਲ ਤਾਂ ਨੀ ਗਈ........

ਕੌਣ ਮੇਟ ਸਕਦਾ ਏ ਲੇਖਾਂ ਦੀ ਲਕੀਰ ਨੂੰ, ਰੋਸੇ ਮਿਹਣੇ ਦੁੱਖ ਪੱਲੇ ਪੈਣੇ ਸੀ ਅਖੀਰ ਨੂੰ,
ਰੋਸੇ ਮਿਹਣੇ ਦੁੱਖ ਪੱਲੇ ਪੈਣੇ ਸੀ ਅਖੀਰ ਨੂੰ......
ਹੰਝੂ ਬਣ ਸੱਦਰਾਂ ਨੂੰ ਡੁੱਲਣਾ ਪਿਆ,ਪਹਿਲਾ ਪਹਿਲਾ ਪਿਆਰ ਤਾਂ ਵੀ ਭੁੱਲਣਾ ਪਿਆ...
ਫਰਜ਼ਾਂ ਦੀ ਤੱਕੜੀ ਚ ਤੁਲਣਾ ਪਿਆ,ਪਹਿਲਾ ਪਹਿਲਾ ਪਿਆਰ ਤਾਂ ਵੀ ਭੁੱਲਣਾ ਪਿਆ.....
ਸੱਜਣਾਂ ਪਿਆਰੀਆਂ ਨੂੰ ਭੁੱਲ ਤਾਂ ਨੀ ਗਈ,ਓਪਰੀਆਂ ਖੁਸ਼ੀਆਂ ਚ ਰੁੱਲ ਤਾਂ ਨੀ ਗਈ...
 
Top