Lyrics Ohdi Hor Nal V Yari - Lehmber Hussianpuri

bony710

_-`Music = Life`-_
ਜਦ ਯਾਰਾਂ ਦੱਸੀਆ ਆਣ ਕੁੜੇ, ਮੇਰੀ ਨਿਕਲ ਗਈ ਸੀ ਜਾਨ ਕੁੜੇ........੨
ਜਿਹਦੇ ਨਾਲ ਮਿਤਰਾ ਖੇਡ ਰਿਹਾ, ਓਹ ਫੁੱਲ ਨਹੀਂ ਅੰਗਆਰੀ ਆ,
ਜਿਹਨੂੰ ਤੁੰ ਆਪਣੀ ਸਮਝ ਰਿਹਾ, ਓਹਦੀ ਹੋਰ ਨਾਲ ਵੀ ਯਾਰੀ ਆ.........੨

ਤੇਰੀ ਫੋਟੋ ਤੇ ਕੁਝ ਲੈਟਰ ਸੀ ਜਦ ਯਾਰਾਂ ਮੈਨੂੰ ਦਿਖਾਲੇ ਨੀ,
ਮੈਂ ਸਦਮਾ ਨਾ ਝੱਲ ਸਕਿਆ ਨੀ, ਡਿੱਗ ਪਿਆ ਸੀ ਸੜਕ ਵਿਚਾਲੇ ਨੀ...

ਜਦ ਹੋਸ਼ ਆਈ ਮੈਂ ਤੱਕੀਆ ਤਾਂ, ਮੇਰੀ ਉਜੜੀ ਦੁਨੀਆਂ ਸਾਰੀ ਆ,
ਜਿਹਨੂੰ ਤੁੰ ਆਪਣੀ ਸਮਝ ਰਿਹਾ, ਓਹਦੀ ਹੋਰ ਨਾਲ ਵੀ ਯਾਰੀ ਆ.........੨

ਮੈਨੂੰ ਵੀ ਕੁਝ ਦਿਨਾਂ ਤੋਂ ਤੁੰ, ਲੱਗਦੀ ਸੀ ਬਦਲੀ ਬਦਲੀ ਜਿਹੀ,
ਸਿਰ ਸੱਪਾਂ ਦੇ ਨਿੱਤ ਮਿੱਦਦੀ ਸੀ, ਹੁਣ ਗਲ ਰਹੀ ਨਾ ਅਗਲੀ ਰਹੀ
ਮੈਨੂੰ ਵੀ ਕੁਝ ਦਿਨਾਂ ਤੋਂ ਤੁੰ, ਲੱਗਦੀ ਸੀ ਬਦਲੀ ਬਦਲੀ ਜਿਹੀ,
ਸਿਰ ਸੱਪਾਂ ਦੇ ਮਿੱਦ ਮਿਲਦੀ ਸੀ, ਹੁਣ ਗਲ ਰਹੀ ਨਾ ਅਗਲੀ ਰਹੀ
ਹੁਣ ਮਿਲ ਗਏ ਠੋਸ ਸਬੂਤ ਕੁੜੇ, ਗੱਲ ਰਹੀ ਨਾ ਸ਼ੱਕ ਵਾਲੀ ਆ...
ਜਿਹਨੂੰ ਤੁੰ ਆਪਣੀ ਸਮਝ ਰਿਹਾ, ਓਹਦੀ ਹੋਰ ਨਾਲ ਵੀ ਯਾਰੀ ਆ.........੨

ਜਿਸ ਵਕਤ ਯਾਰਨੇ ਲਾਏ ਸੀ, ਵੇ ਮੱਤ ਉਤੇ ਸੀ ਪਰਦਾ ਪਿਆ
ਤੂੰ ਹੋਰ ਕਿਸੇ ਤੇ ਮਰਦੀ ਸੀ, ਮੈਂ ਤੇਰੇ ਉਤੇ ਮਰਦਾ ਰਿਹਾ...

ਮੈਨੂੰ ਯਾਰਾਂ ਕਿਹਾ ਸੀ ਠੱਗਣੀ ਆ, ਮੈਂ ਕਹਿੰਦਾ ਰਿਹਾ ਵਿਚਾਰੀ ਆ...
ਜਿਹਨੂੰ ਤੁੰ ਆਪਣੀ ਸਮਝ ਰਿਹਾ, ਓਹਦੀ ਹੋਰ ਨਾਲ ਵੀ ਯਾਰੀ ਆ.........੨

ਮੈਂ ਦਿਲ ਨਾ ਪਰਖਿਆ ਤੇਰਾ ਨੀ, ਬਸ ਰੂਪ ਦੇਖ ਕੇ ਡੁੱਲ ਗਿਆ,
ਮੈਂ ਸੋਚਿਆ ਗੈਰਤਮੰਦ ਹੋਉ, ਬੇਗੈਰਤ ਨਿਕਲੁ ਭੁੱਲ ਗਿਆ,
" ਗੂਰਮੀਤ" "ਬਿਲਿਚੋ" ਵਾਲੇ ਨੇ, ਅੱਜ ਸਜ਼ਾ ਕਬੂਲੀ ਭਾਰੀ ਆ,

Top