Lyrics Mukkde 2 Mukk Chale - Sabar Koti

bony710

_-`Music = Life`-_
ਵਾਂਗ ਖਿਡੌਣੇ ਹਾਏ ਨੀ ਅਸੀਂ ਤੇਰੇ ਭਾਅ ਦੇ
ਵਾਂਗ ਖਿਡੌਣੇ ਅਸੀਂ ਤੇਰੇ ਭਾਅ ਦੇ, ਪੈਰ ਪੈਰ ਤੇ ਤੁੰ ਬਦਲੇ ਵਾਅਦੇ
ਨਾ ਹਿੱਸੇ ਆਈਆ ਪਿਆਰ ਤੇਰਾ....
ਹਿੱਸੇ ਆਈਆ ਪਿਆਰ ਤੇਰਾ, ਅਸੀਂ ਮੌਤ ਦੇ ਬੂਹੇ ਰੁੱਕ ਚਲੇ ਨੀ,
ਮੁੱਕੇ ਨਾ ਤੇਰੇ ਲਾਰੇ ਨੀ, ਅਸੀਂ ਮੁੱਕਦੇ ਮੁੱਕਦੇ ਮੁੱਕ ਚੱਲੇ.................੨
ਅਸੀਂ ਮੁੱਕਦੇ ਮੁੱਕਦੇ ਮੁੱਕ ਚੱਲੇ.................

ਸੋਚਾਂ ਵਿਚ ਜਿੰਦਗੀ ਲੰਘ ਚਲੀ, ਤੁੰ ਸਾਡੀ ਯਾ ਗੈਰਾਂ ਦੀ ਨੀ
ਸੋਚਾਂ ਵਿਚ ਜਿੰਦਗੀ ਲੰਘ ਚਲੀ, ਤੁੰ ਸਾਡੀ ਯਾ ਗੈਰਾਂ ਦੀ
ਕਦੇ ਕਦੇ ਮੋਹ ਕਰਦੀ ਏਂ, ਕਦੇ ਨਫਰਤ ਕਰਦੀ ਕਹਿਰਾਂ ਦੀ
ਗਮ ਖਾ ਗਿਆ ਮੇਰੀਆਂ ਹੱਡੀਆਂ ਨੂੰ, ਅਸੀਂ ਵਾਂਗ ਕਾਨਿਆਂ ਸੁੱਕ ਚਲੇ ਨੀ,
ਮੁੱਕੇ ਨਾ ਤੇਰੇ ਲਾਰੇ ਨੀ, ਅਸੀਂ ਮੁੱਕਦੇ ਮੁੱਕਦੇ ਮੁੱਕ ਚੱਲੇ.................੨
ਅਸੀਂ ਮੁੱਕਦੇ ਮੁੱਕਦੇ ਮੁੱਕ ਚੱਲੇ.................

ਸਭ ਸੱਦਰਾਂ ਸੂਲੀ ਟੰਗ ਚੱਲੀ, ਨੈਣੀਂ ਵੱਸਦੇ ਹੰਝੂ ਛੱਡ ਗਈ ਨੀ,
ਸਭ ਸੱਦਰਾਂ ਸੂਲੀ ਟੰਗ ਚੱਲੀ, ਨੈਣੀਂ ਵੱਸਦੇ ਹੰਝੂ ਛੱਡ ਗਈ ਨੀ
ਬੱਸ ਦਿਲ ਵਿਚ ਰੱਤ ਨਿਚੋੜ ਗਈ, ਖੌਰੇ ਕਿਹੜੀਆਂ ਖਾਰਾਂ ਕੱਢ ਗਈ ਨੀ
ਹੋ ਲਾਰਿਆਂ ਵਿਚ ਬਰਬਾਦ ਗਏ..
ਲਾਰਿਆਂ ਵਿਚ ਬਰਬਾਦ ਗਏ, ਹੁਣ ਸਾਹ ਵੀ ਸਾਡੇ ਰੁੱਕ ਚੱਲੇ
ਮੁੱਕੇ ਨਾ ਤੇਰੇ ਲਾਰੇ ਨੀ, ਅਸੀਂ ਮੁੱਕਦੇ ਮੁੱਕਦੇ ਮੁੱਕ ਚੱਲੇ.................੨
ਅਸੀਂ ਮੁੱਕਦੇ ਮੁੱਕਦੇ ਮੁੱਕ ਚੱਲੇ.................

ਅੱਜ ਸਾਰੀਆਂ ਸਾਂਝਾਂ ਤੋੜ ਗਈ, ਪਾਈਆਂ "ਜਸਵੀਰ" ਦੇ ਨਾਲ ਦਿਆਂ ਨੀ, ਹਾਏ...........
ਅੱਜ ਸਾਰੀਆਂ ਸਾਂਝਾਂ ਤੋੜ ਗਈ, ਪਾਈਆਂ "ਜਸਵੀਰ" ਦੇ ਨਾਲ ਦਿਆਂ
ਅੱਜ ਸੁੰਨੀਆਂ ਸੁੰਨੀਆਂ ਲੱਗਦੀਆਂ ਨੇ ਗਲੀਆਂ ਪਿੰਡ "ਨੱਥੇਵਾਲ" ਦਿਆਂ
ਹੁਣ ਆਸ ਰਹੀ ਨਾ ਜੀਣੇ ਦੀ.....
ਆਸ ਰਹੀ ਨਾ ਜੀਣੇ ਦੀ, ਚਾਅ ਵਿਚ ਗਮਾਂ ਦੇ ਲੁੱਕ ਚੱਲੇ
ਮੁੱਕੇ ਨਾ ਤੇਰੇ ਲਾਰੇ ਨੀ, ਅਸੀਂ ਮੁੱਕਦੇ ਮੁੱਕਦੇ ਮੁੱਕ ਚੱਲੇ.................੨
ਅਸੀਂ ਮੁੱਕਦੇ ਮੁੱਕਦੇ ਮੁੱਕ ਚੱਲੇ.................

 

Jus

Filhaal..
ganne da link de

P.S: changge palle si tinka tinka tuttde jaane aa, asi roj vairne thoda thoda mukde jaane aa!
 
Top