Lyrics Mehsoos - Manmohan Waris

ਗੀਤ = ਮਹਿਸੂਸ
ਗਾਇਕ = ਮਨਮੋਹਣ ਵਾਰਿਸ

ਆਉਂਦੀ ਜਾਂਦੀ ਛਾਵੇਂ ਬਹਿ ਗਈ….
ਜਦ ਜੀ ਕੀਤਾ ਛਾਂਗ ਕੇ ਲੈ ਗਈ…
ਉਸ ਰੁੱਖ ਨੂੰ ਵੱਢ ਕੇ….ਧੁੱਪੇ ਚਿਹਰਾ ਲੂਸ ਹੋ ਰਿਹਾ ਏ..
ਦੱਸ ਸਾਨੂੰ ਛੱਡ ਕੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਏ…
ਦੱਸ ਸਾਨੂੰ ਛੱਡ ਕੇ …….

ਦੁਨੀਆ ਭਰ ਦੀ ਦੌਲਤ ਕੀ ਕਦਮਾਂ ਵਿੱਚ ਵਿੱਖਰ ਗਈ…
ਸਾਨੂੰ ਛੱਡ ਕੇ ਦੱਸ ਕੀ ਤੇਰੀ ਲੌਟੋ ਨਿਕਲ ਗਈ…
ਕੌਡੀ ਮੁੱਲ ਨਾਂ ਪਾਇਆ ਕਹਿ ਕੇ ਪਾਸੇ ਕਰ ਗਈ ਏ…
ਤਸਵੀਰ ਕਰਾ ਕੇ ਭੇਜੀ ਜੇ ਹੀਰਿਆਂ ਵਿੱਚ ਜੜ ਗਈ ਏ..
ਦੱਸ ਕੀ ਕੀ ਚੰਗਾ…..
ਦੱਸ ਕੀ ਕੀ ਚੰਗਾ ਤੇ ਕੀ ਕੀ ਮਨਹੂਸ ਹੋ ਰਿਹਾ ਏ….
ਦੱਸ ਸਾਨੂੰ ਛੱਡ ਕੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਏ…
ਦੱਸ ਸਾਨੂੰ ਛੱਡ ਕੇ …….

ਅੱਖਾਂ ਦੇ ਵਿੱਚ ਅੱਖਾਂ ਪਾ ਕੇ ਚਿਹਰਾ ਪੜ ਲੈਣਾ…
ਸਿਰ ਤੇ ਹੱਥ ਰੱਖਾ ਕੇ ਤੈਂ ਰਗ ਦੁੱਖਦੀ ਫੜ ਲੈਣਾ…
ਹੁਣ ਉਹ ਝੂਠੀਆਂ ਸੱਚੀਆਂ ਸੌਹਾਂ ਕਿੰਨੀਆਂ ਪਾਉਂਦੀ ਏੇ…
ਲੱਕ ਉੁੱਤੇ ਹੱਥ ਰੱਖਕੇ ਕਿਸਤੇ ਰੋਹਬ ਜਮਾਉਂਦੀ ਏ…
ਦੱਸ ਅੱਜ ਕੱਲ ਕਿਸਦਾ….
ਅੱਜ ਕੱਲ ਕਿਸਦਾ ਖੂਨ ਜਿਗਰ ਦਾ ਚੂਸ ਹੋ ਰਿਹਾ ਏ…
ਦੱਸ ਸਾਨੂੰ ਛੱਡ ਕੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਏ…
ਦੱਸ ਸਾਨੂੰ ਛੱਡ ਕੇ …….
 
Top