Lyrics Kujh Sach v - Inderjit Nikku

bony710

_-`Music = Life`-_
ਤੇਰੇ ਸਿਰ ਤੇ ਕੋਈ ਇਲਜ਼ਾਮ ਨੀ ਧਰਨਾ ਮੈਂ,
ਤੈਨੂੰ ਬੇਵਫਾ ਕਹਿ ਕੇ ਬਦਨਾਮ ਨੀ ਕਰਨਾ ਮੈਂ
ਸਾਰੇ ਭੇਤ ਜ਼ਮਾਨੇ ਅੱਗੇ ਖੋਲੇ ਨਹੀਂ ਜਾਂਦੇ...
ਕੁਝ ਸੱਚ ਵੀ ਐਸੇ ਹੁੰਦੇ ਨੇ ਜੋ ਬੋਲੇ ਨਹੀਂ ਜਾਂਦੇ.......੩

ਰਾਤਾਂ ਨੂੰ ਚੰਨ ਤਾਰੇ ਕਮਲੀਏ ਦਿਨੇ ਤੇਰੀ ਤਸਵੀਰ,
ਗੱਲਾਂ ਕਰਕੇ ਦਿਲ ਹੌਲਾ ਕਰਨੇ ਨੂੰ ਕਾਫੀ ਏ,
ਸੀਨੇ ਵਿਚ ਜਗਾ ਗਈ ਪਹਿਲਾਂ ਚਾਹਤ ਜੀਣੇ ਦੀ,
ਹੁਣ ਬਦਲੀ ਤੇਰੀ ਅੱਖ ਮੇਰੇ ਮਰਨੇ ਲਈ ਕਾਫੀ ਏ...
ਦਰਦਾਂ ਦੇ ਰਾਹ ਸਾਹ ਆਪਣੇ ਹੁਣ ਰੋਲੇ ਨਹੀਂ ਜਾਂਦੇ....
ਕੁਝ ਸੱਚ ਵੀ ਐਸੇ ਹੁੰਦੇ ਨੇ ਜੋ ਬੋਲੇ ਨਹੀਂ ਜਾਂਦੇ..........੩

ਬੁੱਲਾਂ ਉਤੇ ਧਰ ਕੇ ਝੂਠੇ ਹਾਸੇ ਅੱਜਕਲ ਮੈਂ,
ਨਕਲੀ ਚਿਹਰਾ ਲੈ ਕੇ ਇਸ ਦੁਨੀਆਂ ਨੂੰ ਮਿਲਦਾ ਹਾਂ,
ਕੋਸ਼ਿਸ਼ ਰਹਿੰਦੀ ਏ ਹੰਝੂਆਂ ਤੇ ਕਾਬੂ ਰੱਖਣੇ ਦੀ,
ਕਿਤੇ ਦੱਸ ਨਾ ਦੇਣ ਇਹ ਲੋਕਾਂ ਨੂੰ, ਮੈਂ ਰੋਗੀ ਦਿਲ ਦਾ ਹਾਂ,
"ਨਿੱਕੂ" ਮਹਿੰਗੇ ਮੋਤੀ ਹਰ ਥਾਂ ਡੋਲੇ ਨਹੀਂ ਜਾਂਦੇ,
ਕੁਝ ਸੱਚ ਵੀ ਐਸੇ ਹੁੰਦੇ ਨੇ ਜੋ ਬੋਲੇ ਨਹੀਂ ਜਾਂਦੇ..........੩
 
Top