Lyrics Khatt Likhya Ae - Resham

bony710

_-`Music = Life`-_
ਕਲ ਖਤ ਤੇਰਾ ਆਈਆ, ਨੀ ਮੈਂ ਕਾਲਜ਼ੇ ਨਾਲ ਲਾਈਆ...................੨
ਜਦੋਂ ਖੋਲਿਆ ਤਾਂ ਮਲੋ ਮੱਲੀ ਮਨ ਭਰ ਆਈਆ
ਲਿਖੀ ਇਕ ਇਕ ਗੱਲ ਲੱਖ -ਲੱਖ ਦੀ, ਨੀਰ ਨੈਣਾਂ ਵਿਚੋਂ ਚੋ ਚੋ ਕੇ
ਹੰਝੂ ਡੁੱਲ ਕੇ ਸਿਆਈ ਫੈਲੀ ਦੱਸਦੀ, ਤੁੰ ਖਤ ਲਿਖਿਆ ਏ ਰੋ ਰੋ ਕੇ.......੨
ਹਾਏ.....ਤੁੰ ਖਤ ਲਿਖਿਆ ਏ ਰੋ ਰੋ ਕੇ.......

ਪਹਿਲਾਂ ਨਾਂ ਮੇਰਾ ਲਿੱਖ ਉਤੇ ਬੁੱਲਾਂ ਨੂੰ ਛੁਹਾਈਆ,
ਅੱਗੇ ਲਿਖਿਆ ਕੀ ਮੇਰੇ ਸਮਝ ਨਾ ਆਈਆ......
ਪਹਿਲਾਂ ਨਾਂ ਮੇਰਾ ਲਿੱਖ ਉਤੇ ਬੁੱਲਾਂ ਨੂੰ ਛੁਹਾਈਆ,
ਅੱਗੇ ਲਿਖਿਆ ਕੀ ਮੇਰੇ ਸਮਝ ਨਾ ਆਈਆ....
ਗੱਲ ਇਕ ਵੀ ਨਾ ਲਿੱਖੀ ਸਾਡੇ ਪੱਖ ਦੀ, ਬੜਾ ਵੇਖੀਆ ਮੈਂ ਢੋ ਢੋ ਕੇ
ਹੰਝੂ ਡੁੱਲ ਕੇ ਸਿਆਈ ਫੈਲੀ ਦੱਸਦੀ, ਤੁੰ ਖਤ ਲਿਖਿਆ ਏ ਰੋ ਰੋ ਕੇ.......੨
ਹਾਏ.....ਤੁੰ ਖਤ ਲਿਖਿਆ ਏ ਰੋ ਰੋ ਕੇ.......

ਕੁੱਝ ਪਹਿਲਾਂ ਤਕਦੀਰਾਂ ਨੇ ਨਿਰਾਸ਼ ਕੀਤਾ ਦਿਲ,
ਤੇਰੇ ਖਤ ਮੇਰਾ ਹੋਰ ਵੀ ਉਦਾਸ ਕੀਤਾ ਦਿਲ,
ਕੁੱਝ ਪਹਿਲਾਂ ਤਕਦੀਰਾਂ ਨੇ ਨਿਰਾਸ਼ ਕੀਤਾ ਦਿਲ,
ਤੇਰੇ ਖਤ ਮੇਰਾ ਹੋਰ ਵੀ ਉਦਾਸ ਕੀਤਾ ਦਿਲ,
ਲੱਭਾਂ ਵਿਚੋਂ ਤਸਵੀਰ ਤੇਰੀ ਹੱਸਦੀ, ਨੀ ਮੈਂ ਅੱਖਰਾਂ ਨੂੰ ਛੋਹ-ਛੋਹ ਕੇ ,
ਹੰਝੂ ਡੁੱਲ ਕੇ ਸਿਆਈ ਫੈਲੀ ਦੱਸਦੀ, ਤੁੰ ਖਤ ਲਿਖਿਆ ਏ ਰੋ ਰੋ ਕੇ.......੨
ਹਾਏ.....ਤੁੰ ਖਤ ਲਿਖਿਆ ਏ ਰੋ ਰੋ ਕੇ.......

ਨੀ ਤੁੰ ਛੱਡ ਕੇ " ਪੰਡੋਰੀ " ਹੋ ਗਈ ਅੱਖੀਆਂ ਤੋਂ ਓਹਲੇ
ਤੇਰੇ ਖਤਾਂ ਵੀ ਨਾ " ਜਸਵੀਰ " ਨਾਲ ਦੁੱਖ ਫੋਲੇ........
ਨੀ ਤੁੰ ਛੱਡ ਕੇ " ਪੰਡੋਰੀ " ਹੋ ਗਈ ਅੱਖੀਆਂ ਤੋਂ ਓਹਲੇ
ਤੇਰੇ ਖਤਾਂ ਵੀ ਨਾ " ਜਸਵੀਰ " ਨਾਲ ਦੁੱਖ ਫੋਲੇ.....
ਦਿਨ ਜਿੰਦਗੀ ਦੇ ਜਿੰਦ ਰਹੂ ਕੱਟਦੀ, ਭਾਰ ਗਮਾਂ ਵਾਲੇ ਢੋਹ ਢੋਹ ਕੇ,
ਹੰਝੂ ਡੁੱਲ ਕੇ ਸਿਆਈ ਫੈਲੀ ਦੱਸਦੀ, ਤੁੰ ਖਤ ਲਿਖਿਆ ਏ ਰੋ ਰੋ ਕੇ.......੨
ਹਾਏ.....ਤੁੰ ਖਤ ਲਿਖਿਆ ਏ ਰੋ ਰੋ ਕੇ.......

Top