Lyrics Karma Mari Singer - Manjit Rupowalia & Miss Pooja

bony710

_-`Music = Life`-_
Female: ਕੁੜੀਆਂ ਗਾਉਂਦੀਆਂ ਗੀਤ ਮੈਂ ਹਾਲ ਗਵਾ ਲਿਆ ਰੋ ਰੋ ਕੇ
ਮਰ ਜੁਗੀਂ ਵੇ ਅੜੀਆ ਸੱਚੀ ਤੈਥੋਂ ਵੱਖ ਹੋ ਕੇ
ਜੱਗ ਤੋਂ ਲੈ ਜਾ ਦੂਰ ਵੇ ਆਪਣੀ ਜਾਨੋਂ ਪਿਆਰੀ ਨੂੰ,
ਹਾਏ ਤੇਰੇ ਜਿੰਨਾਂ ਪਿਆਰ ਨੀ ਮਿਲਣਾ ਕਰਮਾਂ ਮਾਰੀ ਨੂੰ,
ਤੇਰੇ ਜਿੰਨਾਂ ਪਿਆਰ ਨੀ ਮਿਲਣਾ ਕਰਮਾਂ ਮਾਰੀ ਨੂੰ,

Male: ਨੀ ਘਰ ਤੇਰੇ ਵਿਚ ਖੁਸ਼ੀਆਂ ਤੇਰਾ ਧਰਿਆ ਵਿਆਹ ਅੜੀਏ,
ਨੀ ਕਮਲੀ ਹੋ ਕੇ ਐਵੇਂ ਰੰਗ ਵਿਚ ਭੰਗ ਨਾ ਪਾ ਅੜੀਏ,
ਬਿਨ ਬਦਨਾਮੀ ਝੱਲੀਏ ਨੀ, ਇਸ਼ਕ ਚੋਂ ਮਿਲਣਾ ਕੀ,
ਨੀ ਕਾਹਤੋਂ ਧੌਣ ਝੁੱਕਾਉਂਦੀ ਏਂ ਤੁੰ ਧਰਮੀ ਬਾਬਲ ਦੀ
ਨੀ ਕਾਹਤੋਂ ਪੱਗ ਰਲਾਉਂਦੀ ਏਂ ਤੁੰ ਧਰਮੀ ਬਾਬਲ ਦੀ......

Female: ਗੁੰਗੀਆਂ ਬਣ ਕੇ ਕਦ ਤੱਕ ਸਾਨੂੰ ਫਰਜ਼ ਨਿਭਾਉਣਾ ਪਉ,
ਸ਼ਦਰਾਂ ਮਾਰ ਕੇ ਹਾਣ ਦਿਆ ਵੇ, ਘੁੱਟ ਘੁੱਟ ਜਿਉਣਾ ਪਉ,
ਹਾਏ ..ਸ਼ਦਰਾਂ ਮਾਰ ਕੇ ਹਾਣ ਦਿਆ ਵੇ, ਘੁੱਟ ਘੁੱਟ ਜਿਉਣਾ ਪਉ,
ਮਰਦ ਸਮਾਜ ਨੇ ਮੁੱਢ ਤੋਂ ਦੁੱਖ ਨਾ ਪੁੱਛੀਆ ਨਾਰੀ ਨੂੰ,
ਹਾਏ ਤੇਰੇ ਜਿੰਨਾਂ ਪਿਆਰ ਨੀ ਮਿਲਣਾ ਕਰਮਾਂ ਮਾਰੀ ਨੂੰ,
ਤੇਰੇ ਜਿੰਨਾਂ ਪਿਆਰ ਨੀ ਮਿਲਣਾ ਕਰਮਾਂ ਮਾਰੀ ਨੂੰ,

Male: ਕਾਹਤੋਂ ਕਰੇਂ ਨਾਦਾਨੀ ਜੱਗ ਦੀਆਂ ਰੀਤਾਂ ਜਾਣਦੀਏ,
ਇਹਨਾਂ ਹੱਕ ਤਾਂ ਹੁੰਦਾ ਏ ਮਾਪਿਆਂ ਨੂੰ ਹਾਣਦੀਏ...........੨
ਨਾਲੇ ਕਿਹੜਾ ਬਾਬਲ ਦੁੱਖੀ ਵੇਖ ਲੁ ਲਾਡਾਂ ਪਾਲੀ ਧੀ,
ਹਾਏ....ਕਾਹਤੋਂ ਧੌਣ ਝੁੱਕਾਉਂਦੀ ਏਂ ਤੁੰ ਧਰਮੀ ਬਾਬਲ ਦੀ
ਕਾਹਤੋਂ ਪੱਗ ਰਲਾਉਂਦੀ ਏਂ ਤੁੰ ਧਰਮੀ ਬਾਬਲ ਦੀ......

Female: ਉਪਰੋਂ ਉਪਰੋਂ ਹੱਸਦਾ ਅੰਦਰੋਂ ਦੁੱਖੀ ਹੋਵੇਂਗਾ,
"ਪੁਰੀ" "ਭਗਤੇ ਭਾਈ" ਜਾ ਕੇ ਕੱਲਾ ਬਹਿ ਬਹਿ ਰੋਏਂਗਾ
ਹਾਏ "ਭਗਤੇ ਭਾਈ" ਜਾ ਕੇ ਕੱਲਾ ਬਹਿ ਬਹਿ ਰੋਏਂਗਾ
ਹਾਏ ਫੇਰ ਕਹੀਂ ਨਾ ਮਾੜੀ, ਮੈਂ ਤੋੜ ਨਿਭਾ ਦੁ ਯਾਰੀ ਨੂੰ,
ਹਾਏ ਤੇਰੇ ਜਿੰਨਾਂ ਪਿਆਰ ਨੀ ਮਿਲਣਾ ਕਰਮਾਂ ਮਾਰੀ ਨੂੰ,
ਤੇਰੇ ਜਿੰਨਾਂ ਪਿਆਰ ਨੀ ਮਿਲਣਾ ਕਰਮਾਂ ਮਾਰੀ ਨੂੰ,

Male: ਨਾ ਤੇਰਾ ਨਾ ਬਾਬਲ ਦਾ ਨਾ ਮੇਰਾ ਦੋਸ਼ ਕੁੜੇ,
ਬੱਸ "ਪੁਰੀ" ਨੂੰ ਹਾਣਦੀਏ ਇਕੋ ਅਫਸੋਸ਼ ਕੁੜੇ..............੨
"ਕਰਮਜੀਤ" ਦੇ ਲੇਖਾਂ ਦੇ ਵਿਚ ਲਿਖਿਆ ਰੋਣਾ ਸੀ,
ਕਾਹਤੋਂ ਧੌਣ ਝੁੱਕਾਉਂਦੀ ਏਂ ਤੁੰ ਧਰਮੀ ਬਾਬਲ ਦੀ
ਹਾਏ....ਕਾਹਤੋਂ ਪੱਗ ਰਲਾਉਂਦੀ ਏਂ ਤੁੰ ਧਰਮੀ ਬਾਬਲ ਦੀ......


 
Top