Lyrics Jhutthiye Mohabbatan - G.S. Peter

bony710

_-`Music = Life`-_
ਪਿਆਰ ਤੇਰੇ ਨਾਲ ਪਾ ਕੇ ਨੀ, ਅਸੀਂ ਆਪੇ ਦਰਦ ਸਹੇੜੇ,
ਤੁੰ ਝੂੱਠੀ ਨੀ ਜਾਂ ਮੰਗਲੀ ਵਾਲਾ ਰੱਬ ਆਪੇ ਕਰੁ ਨਬੇੜੇ...
ਟੁੱਟੀਆਂ ਮੁਹਬੱਤਾਂ ਹੀ ਰਹਿਣ ਦੇ, ਝੂੱਠੀਆਂ ਦਿਲਾਸੀਆਂ ਦੀ ਲੋੜ ਨੀ,
ਝੂੱਠੀਏ ਨੀ ਛੱਡ ਝੂੱਠਾ ਹੱਸਣਾ, ਸਾਨੂੰ ਝੂੱਠੇ ਹਾਸਿਆਂ ਦੀ ਲੋੜ ਨੀ.............੨

ਤੈਨੂੰ ਵੀ ਸੀ ਇਹ ਤਾਂ ਕਿੰਨਾਂ ਤੈਨੂੰ ਚਾਹੂੰਦੇ ਸੀਗੇ, ਕਿੰਨਾਂ ਕੁਝ ਕਿਤਾ ਤੇਰੇ ਵਾਸਤੇ,
ਤੇਰੇ ਉਤੋਂ ਅਸੀਂ ਇਹ ਉਮੀਦ ਨਹੀਂ ਸੀ ਰੱਖੀ, ਦੱਸ ਤੋੜੀਆ ਤੈਂ ਦਿਲ ਸਾਡਾ ਕਾਸਤੇ,
ਪਿਆਰ ਦੀਆਂ ਤੰਦਾਂ ਹੱਥੀਂ ਤੋੜੀਆਂ....
ਪਿਆਰ ਦੀਆਂ ਤੰਦਾਂ ਹੱਥੀਂ ਤੋੜੀਆਂ, ਓਹਨਾਂ ਨੂੰ ਦੁਬਾਰਾ ਨਾ ਤੁੰ ਜੋੜ ਨੀ
ਟੁੱਟੀਆਂ ਮੁਹਬੱਤਾਂ ਹੀ ਰਹਿਣ ਦੇ, ਝੂੱਠੀਆਂ ਦਿਲਾਸੀਆਂ ਦੀ ਲੋੜ ਨੀ,
ਝੂੱਠੀਏ ਨੀ ਛੱਡ ਝੂੱਠਾ ਹੱਸਣਾ, ਸਾਨੂੰ ਝੂੱਠੇ ਹਾਸਿਆਂ ਦੀ ਲੋੜ ਨੀ.............੨

ਦੱਸ ਅਸੀਂ ਕਦੋਂ ਤੈਨੂੰ ਕਿਦੇ ਕੋਲ ਮਾੜਾ ਕਿਹਾ, ਕਦੋਂ ਤੈਨੂੰ ਦਿੱਤਾ ਕੋਈ ਜਵਾਬ ਨੀ,
ਆਪਣੇ ਘਰੇ ਤੁੰ ਅਸੀਂ ਆਪਣੇ ਘਰੇ ਆਂ, ਹੁਣ ਟੁੱਟ ਕੇ ਨਾ ਜੁੜਦੇ ਗੁਲਾਬ ਨੀ,
ਸਾਨੂੰ ਟੁੱਟੀਆਂ ਨੂੰ ਪੈਰੀਂ ਰੁਲ ਜਾਣ ਦੇ,
ਟੁੱਟੀਆਂ ਨੂੰ ਪੈਰੀਂ ਰੁਲ ਜਾਣ ਦੇ, ਚੁੱਕ ਕੇ ਨਾ ਟਾਹਣੀਆਂ ਨਾਲ ਜੋੜ ਨੀ,
ਟੁੱਟੀਆਂ ਮੁਹਬੱਤਾਂ ਹੀ ਰਹਿਣ ਦੇ, ਝੂੱਠੀਆਂ ਦਿਲਾਸੀਆਂ ਦੀ ਲੋੜ ਨੀ,
ਝੂੱਠੀਏ ਨੀ ਛੱਡ ਝੂੱਠਾ ਹੱਸਣਾ, ਸਾਨੂੰ ਝੂੱਠੇ ਹਾਸਿਆਂ ਦੀ ਲੋੜ ਨੀ.............੨

ਜਿਨਾਂ ਦੀਆਂ ਗੱਲਾਂ ਵਿਚ ਆ ਕੇ ਸਾਨੂੰ ਛੱਡੀਆ ਸੀ, ਕਿੱਥੇ ਗਿਆ ਓਹਨਾਂ ਦਾ ਪਿਆਰ ਨੀ,
ਕਾਰਾਂ ਵਾਲੇ ਨੋਟਾਂ ਵਾਲੇ ਦਿੰਦੇ ਨੀ ਪਿਆਰ ਕਦੇ, ਪਿਆਰ ਤਾਂ ਦਿੰਦੇ ਨੇ ਦਿਲਦਾਰ ਨੀ,
ਛੱਡ ਕੇ ਅਮੀਰ ਕਿਵੇਂ ਪੈ ਗਈ,
ਛੱਡ ਕੇ ਅਮੀਰ ਕਿਵੇਂ ਪੈ ਗਈ, "ਮੰਗਲੀ ਵਾਲੇ" ਦੀ ਅੱਜ ਲੋੜ ਨੀ
ਟੁੱਟੀਆਂ ਮੁਹਬੱਤਾਂ ਹੀ ਰਹਿਣ ਦੇ, ਝੂੱਠੀਆਂ ਦਿਲਾਸੀਆਂ ਦੀ ਲੋੜ ਨੀ,
ਝੂੱਠੀਏ ਨੀ ਛੱਡ ਝੂੱਠਾ ਹੱਸਣਾ, ਸਾਨੂੰ ਝੂੱਠੇ ਹਾਸਿਆਂ ਦੀ ਲੋੜ ਨੀ.............੨
 
Top