Lyrics ਆਪਣੇ ਪਿਆਰੀਆਂ ਦਾ ਦਿਲ ਨਹੀਓ ਤੋੜੀਦਾ - Gurdas Maan

Saini Sa'aB

K00l$@!n!
ਆਪਣੇ ਪਿਆਰੀਆਂ ਦਾ ਦਿਲ ਨਹੀਓ ਤੋੜੀਦਾ..............
ਔਖੇ ਵੇਲੇ ਸੱਜਣਾਂ ਤੋਂ...
ਔਖੇ ਵੇਲੇ ਸੱਜਣਾਂ ਤੋਂ ਮੁੱਖ ਨਹੀਓ ਮੋੜੀਦਾ ਸੋਹਣੀਆ...
ਆਪਣੇ ਪਿਆਰੀਆਂ ਦਾ ਦਿਲ ਨਹੀਓ ਤੋੜੀਦਾ..............

ਯਾਰੀ ਵਿਚ ਨਫੇ ਨੁਕਸਾਨ ਨਹੀਓ ਵੇਖੀਦੇ............
ਮੰਜਲਾਂ ਦੇ ਸਾਹਮਣੇ ਤੁਫਾਨ ਨਹੀਓ ਵੇਖੀਦੇ.............
ਯਾਰਾਂ ਦੇ ਗੁਨਾਹਾਂ ਦਾ ਹਿਸਾਬ ਨਹੀਓ ਜੋੜੀਦਾ........
ਔਖੇ ਵੇਲੇ ਸੱਜਣਾਂ ਤੋਂ...
ਔਖੇ ਵੇਲੇ ਸੱਜਣਾਂ ਤੋਂ ਮੁੱਖ ਨਹੀਓ ਮੋੜੀਦਾ ਸੋਹਣੀਆ...
ਆਪਣੇ ਪਿਆਰੀਆਂ ਦਾ ਦਿਲ ਨਹੀਓ ਤੋੜੀਦਾ..............

ਯਾਰਾਂ ਦੀਆਂ ਮਹਿਫਿਲਾਂ ਚ ਦਾਰੂ ਨਹੀਂ ਖਿੰਡਾਈਦੀ........
ਚਾਰ ਘੁੱਟਾਂ ਪੀ ਕੇ ਐਵੇਂ ਜਾਤ ਨੀ ਵਿਖਾਈਦੀ.........
ਕਿਸੇ ਦੀਆਂ ਖੁਸ਼ੀਆਂ ਤੇ ਪਾਣੀ ਨਹੀਓ ਰੋੜੀਦਾ.....
ਔਖੇ ਵੇਲੇ ਸੱਜਣਾਂ ਤੋਂ...
ਔਖੇ ਵੇਲੇ ਸੱਜਣਾਂ ਤੋਂ ਮੁੱਖ ਨਹੀਓ ਮੋੜੀਦਾ ਸੋਹਣੀਆ...
ਆਪਣੇ ਪਿਆਰੀਆਂ ਦਾ ਦਿਲ ਨਹੀਓ ਤੋੜੀਦਾ

ਨਿੱਤ ਨਵੇਂ ਯਾਰਾਂ ਨਾਲ ਦਿਲ ਨਹੀਂ ਵਟਾਈਦਾ..........
ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈਦਾ...........
ਖਿੜੇ ਹੋਏ ਫੁੱਲਾਂ ਨੂੰ ਨਹੀਂ ਤਲੀ ਤੇ ਮਰੋੜੀਦਾ.......
ਔਖੇ ਵੇਲੇ ਸੱਜਣਾਂ ਤੋਂ...
ਔਖੇ ਵੇਲੇ ਸੱਜਣਾਂ ਤੋਂ ਮੁੱਖ ਨਹੀਓ ਮੋੜੀਦਾ ਸੋਹਣੀਆ...
ਆਪਣੇ ਪਿਆਰੀਆਂ ਦਾ ਦਿਲ ਨਹੀਓ ਤੋੜੀਦਾ..............

ਮਰਜਾਣੇ ਮਾਨਾ ਛੱਡ ਤੇਰੀਆਂ ਤੇ ਮੇਰੀਆਂ........
ਤੇਰੇ ਉੱਤੇ ਰੱਬ ਦੀਆਂ ਰਹਿਮਤਾਂ ਬਥੇਰੀਆਂ...........
ਆਪਣੀ ਔਕਾਤ ਨਾਲੋਂ ਵੱਧ ਨਹੀਓ ਲੋੜੀਂਦਾ.....
ਔਖੇ ਵੇਲੇ ਸੱਜਣਾਂ ਤੋਂ...
ਔਖੇ ਵੇਲੇ ਸੱਜਣਾਂ ਤੋਂ ਮੁੱਖ ਨਹੀਓ ਮੋੜੀਦਾ ਸੋਹਣੀਆ...
ਆਪਣੇ ਪਿਆਰੀਆਂ ਦਾ ਦਿਲ ਨਹੀਓ ਤੋੜੀਦਾ.............
 
Top