Lyrics Dhokha - Shankar Sawney

bony710

_-`Music = Life`-_
ਟੁੱਟ ਕੇ ਪਹਾੜ ਜਿਵੇਂ, ਬਣਦਾ ਮੈਦਾਨ ਏ.........੨
ਪਿਆਰ ਵਿਚ ਹਾਰੀਆਂ ਦੀ, ਐਸੀਆ ਪਛਾਣ ਏ..................੨

ਸੋਹਣੀਓਂ ਜੀ ਤੁਹਾਨੂੰ ਦੂਰੋਂ ਦੂਰੋਂ ਹੀ ਸਲਾਮ............੩
ਇਕੋ ਧੋਖਾ ਖਾ ਕੇ ਸਾਨੂੰ ਆ ਗਿਆ ਆਰਾਮ.........੨
ਯਾਦਾਂ ਤੇਰੀਆਂ ਨੇ ਮੇਰੀ ਮੌਤ ਦਾ ਸਮਾਨ..............੨
ਇਕੋ ਧੋਖਾ ਖਾ ਕੇ ਸਾਨੂੰ ਆ ਗਿਆ ਆਰਾਮ.........੨
ਸੋਹਣੀਓਂ ਜੀ ............

ਕਹਿੰਦੇ ਨੇ ਸਬਰ ਇਕ ਗਹਿਣਾ ਹੁੰਦਾ ਏ..................੨
ਕਹਿਣਾ ਏ ਆਸਾਨ, ਔਖਾ ਸਹਿਣਾ ਹੁੰਦਾ ਏ..
ਹੋ... ਦੋਹੀਂ ਹੱਥੀਂ ਨਰਕਾਂ ਨੂੰ ਲੈਣਾ ਹੁੰਦਾ ਏ...
ਦੋਹੀਂ ਹੱਥੀਂ ਨਰਕਾਂ ਨੂੰ ਲੈਣਾ ਹੁੰਦਾ ਏ...
ਬੱਲਦੇ ਤੰਦੂਰ ਵਿਚ ਬਹਿਣਾ ਹੁੰਦਾ ਏ,
ਸਾਡੀ ਕਿਸੇ ਗੱਲ ਦਾ ਤੁੰ ਰੱਖਿਆ ਨਾ ਮਾਣ,
ਇਕੋ ਧੋਖਾ ਖਾ ਕੇ ਸਾਨੂੰ ਆ ਗਿਆ ਆਰਾਮ.........੨
ਸੋਹਣੀਓਂ ਜੀ ............

ਪੈ ਗਏ ਤਕਦੀਰਾਂ ਅੱਗੇ, ਹੱਥ ਜੋੜਨੇ............੨
ਸਾਰੇ ਅਰਮਾਨ ਸਾਨੂੰ, ਪੈ ਗਏ ਤੋੜਨੇ
ਹੋ... ਪੈ ਗਏ ਨਾਲ ਕੰਡੀਆਂ ਯਾਰਾਨੇ ਜੋੜਨੇ...
ਪੈ ਗਏ ਨਾਲ ਕੰਡੀਆਂ ਯਾਰਾਨੇ ਜੋੜਨੇ...
ਹਾਸੀਆਂ ਦੇ ਗਹਿਣੇ ਸਾਨੂੰ ਪੈ ਗਏ ਮੋੜਨੇ
ਰੱਜ ਕੇ ਉਜਾੜੀ ਸਾਡੀ, ਰੀਝਾਂ ਵਾਲੀ ਸ਼ਾਮ
ਇਕੋ ਧੋਖਾ ਖਾ ਕੇ ਸਾਨੂੰ ਆ ਗਿਆ ਆਰਾਮ.........੨
ਸੋਹਣੀਓਂ ਜੀ ............

ਹੋ....ਜਾਨ ਕੱਢ ਲੈ ਗਈ ਤੇਰੀ ਜਾਣ ਵਾਲੀ ਗੱਲ.....
ਜਾਨ ਕੱਢ ਲੈ ਗਈ ਤੇਰੀ ਜਾਣ ਵਾਲੀ ਗੱਲ,
ਖੌਰੇ ਤੇਰੇ ਦਿਲ ਤੈਨੂੰ ਕਿਵੇਂ ਕਿਹਾ ਚਲ.
ਗਮ ਮੇਰੀ ਖੁਸ਼ੀ ਵਿਚ ਐਵੇਂ ਗਏ ਰੱਲ..............੨
ਹਾਸਾ ਤੇਰੇ ਵੱਲ ਹੋਈਆ ਰੋਣਾ ਮੇਰੇ ਵੱਲ
ਹੋ "ਸਾਹਨੀ" ਕਹਿੰਦਾ ਰੱਬਾ ਤੁੰ ਬੁਲਾ ਲਾ ਹੋ ਗਈ ਸ਼ਾਮ
ਇਕੋ ਧੋਖਾ ਖਾ ਕੇ ਸਾਨੂੰ ਆ ਗਿਆ ਆਰਾਮ.........੨
ਸੋਹਣੀਓਂ ਜੀ ਤੁਹਾਨੂੰ ਦੂਰੋਂ ਦੂਰੋਂ ਹੀ ਸਲਾਮ............੩
ਇਕੋ ਧੋਖਾ ਖਾ ਕੇ ਸਾਨੂੰ ਆ ਗਿਆ ਆਰਾਮ.........੨
ਰਾਸ ਨਹੀਂ ਓਹ ਆਏ ਸਾਨੂੰ ਆ ਗਿਆ ਆਰਾਮ.........
ਇਕੋ ਧੋਖਾ ਖਾ ਕੇ ਸਾਨੂੰ ਆ ਗਿਆ ਆਰਾਮ.........੨
 
Top