Lyrics Dard - Rani Randeep

bony710

_-`Music = Life`-_
ਸਾਡੀ ਲਗੀ ਇੰਝ ਟੁੱਟੀ, ਜਿਵੇਂ ਅੰਬਰਾਂ ਚੋਂ ਤਾਰਾ,
ਕੀ ਮਿਲੀਆ ਏ ਤੈਨੂੰ ਵੇ, ਹੱਸਾ ਕੇ ਜੱਗ ਸਾਰਾ....

ਸਾਡੀ ਲਗੀ ਇੰਝ ਟੁੱਟੀ, ਜਿਵੇਂ ਅੰਬਰਾਂ ਚੋਂ ਤਾਰਾ,
ਕੀ ਮਿਲੀਆ ਏ ਤੈਨੂੰ ਵੇ, ਹੱਸਾ ਕੇ ਜੱਗ ਸਾਰਾ....
ਹੁਣ ਕੱਲੇ ਕੱਲੇ ਬਹਿ ਕੇ ਆਪਾਂ ਰੋਈਏ ਹਾਏ
ਕੱਲੇ ਕੱਲੇ ਬਹਿ ਕੇ ਆਪਾਂ ਰੋਈਏ, ਖੁਸ਼ੀਆਂ ਨੇ ਮੁੱਖ ਮੋੜੀਆ
ਮਾਲਾ ਦਰਦਾਂ ਦੇ ਬੈਠ ਕੇ ਪਰੋਈਏ, ਖੁਸ਼ੀਆਂ ਨੇ ਮੁੱਖ ਮੋੜੀਆ......੨
ਹਾਏ ਖੁਸ਼ੀਆਂ ਨੇ ਮੁੱਖ ਮੋੜੀਆ

ਤਰਸਣ ਅੱਖੀਆਂ ਤੇਰੇ ਵੇ ਦੀਦਾਰ ਨੂੰ.....੨
ਕਿਹਦੀ ਏ ਨਜ਼ਰ ਲੱਗੀ ਤੇਰੇ ਮੇਰੇ ਪਿਆਰ ਨੂੰ.....
ਤੇਰੇ ਮੇਰੇ ਪਿਆਰ ਨੂੰ.
ਦਾਗ ਦਿਲ ਤੋਂ ਗਮਾਂ ਦਾ ਕਿਵੇਂ ਧੋਈਏ ਹਾਏ
ਦਿਲ ਤੋਂ ਗਮਾਂ ਦਾ ਕਿਵੇਂ ਧੋਈਏ, ਖੁਸ਼ੀਆਂ ਨੇ ਮੁੱਖ ਮੋੜੀਆ
ਮਾਲਾ ਦਰਦਾਂ ਦੇ ਬੈਠ ਕੇ ਪਰੋਈਏ, ਖੁਸ਼ੀਆਂ ਨੇ ਮੁੱਖ ਮੋੜੀਆ......੨
ਹਾਏ ਖੁਸ਼ੀਆਂ ਨੇ ਮੁੱਖ ਮੋੜੀਆ....

ਟਿੱਪ ਟਿੱਪ ਨੀਰ ਸਾਡੇ ਨੈਣਾਂ ਵਿਚੋਂ ਚੌਂਦਾ ਏ.....੨
ਤੇਰੇ ਨਾਲ ਲਾ ਕੇ ਦਿਲ ਬੜਾ ਪਛਤਾਉਂਦਾ ਏ,
ਬੜਾ ਪਛਤਾਉਂਦਾ ਏ...
ਕਿੱਥੇ ਲਾਰੀਆਂ ਦੀ ਪੰਡ ਨੂੰ ਲਕੋਈਏ ਹਾਏ,
ਲਾਰੀਆਂ ਦੀ ਪੰਡ ਨੂੰ ਲਕੋਈਏ,ਖੁਸ਼ੀਆਂ ਨੇ ਮੁੱਖ ਮੋੜੀਆ
ਮਾਲਾ ਦਰਦਾਂ ਦੇ ਬੈਠ ਕੇ ਪਰੋਈਏ, ਖੁਸ਼ੀਆਂ ਨੇ ਮੁੱਖ ਮੋੜੀਆ......੨
ਹਾਏ ਖੁਸ਼ੀਆਂ ਨੇ ਮੁੱਖ ਮੋੜੀਆ....

ਵੈਰ ਸਾਰੀ ਦੁਨੀਆਂ ਨਾਲ " ਖੈਰੇ" ਪਿੱਛੇ ਪਾ ਲਿਆ......੨
ਨੋਚ ਨੋਚ ਮਾਂਸ ਸਾਡਾ, ਤਾਅਨੀਆਂ ਨੇ ਖਾ ਲਿਆ,
ਤਾਅਨੀਆਂ ਨੇ ਖਾ ਲਿਆ...
ਭਾਰ ਮਨ ਤੇ ਉਦਾਸੀਆਂ ਦਾ ਢੋਈਏ ਹਾਏ,
ਮਨ ਤੇ ਉਦਾਸੀਆਂ ਦਾ ਢੋਈਏ ,ਖੁਸ਼ੀਆਂ ਨੇ ਮੁੱਖ ਮੋੜੀਆ
ਮਾਲਾ ਦਰਦਾਂ ਦੇ ਬੈਠ ਕੇ ਪਰੋਈਏ, ਖੁਸ਼ੀਆਂ ਨੇ ਮੁੱਖ ਮੋੜੀਆ......੨
ਹਾਏ ਖੁਸ਼ੀਆਂ ਨੇ ਮੁੱਖ ਮੋੜੀਆ....
 
Top