Lyrics Change Maare - SB Armaan

bony710

_-`Music = Life`-_
ਜੇ ਸੱਚੀਆਂ ਹੀ ਤੂੰ ਸੁਣਦੀ ਏਂ, ਅੱਜ ਸੁਣ ਲੈ ਤੁੰ ਕੰਨ ਕਰਕੇ ਨੀ,
ਅਸੀਂ ਜਿੱਥੇ ਹਾਂ ਜੋ ਕੁਝ ਵੀ ਹਾਂ, ਸਭ ਬਣ ਗਏ ਹਾਂ ਤੇਰੇ ਕਰਕੇ ਨੀ,
ਜਿਸ ਰਾਹ ਤੇ ਤੁਰ ਪਏ ਹਾਂ ਅਸੀਂ.....
ਰਾਹ ਤੇ ਤੁਰ ਪਏ ਹਾਂ ਅਸੀਂ, ਓਹ ਵੀ ਤੁੰ ਵਿਖਾਈਆ,
ਅਸੀਂ ਚੰਗੇ ਆਂ ਯਾ ਮਾੜੇ ਆਂ, ਸਭ ਤੂੰ ਬਣਾਈਆ...............੨
ਅਸੀਂ ਚੰਗੇ ਆਂ ਯਾ ਮਾੜੇ ਆਂ,ਜੋ ਕੁਝ ਵੀ ਹਾਂ,ਸਭ ਤੂੰ ਬਣਾਈਆ...

ਅਸੀਂ ਕਿੰਨੀਆਂ ਆਸਾਂ ਰੱਖੀਆਂ ਸੀ, ਮੁੱਦਤਾਂ ਤੋਂ ਸੋਚ ਰਹੇ ਸਾਂ ਨੀ,
ਇਕ ਦੁਨੀਆਂ ਨਵੀਂ ਵਸਾਵਾਂਗੇ, ਇਹੋ ਗੱਲ ਲੋਚ ਰਹੇ ਸਾਂ ਨੀ...

ਤੈਨੂੰ ਕਿੰਨਾਂ ਹੀ ਸਮਝਾਉਂਦੇ ਰਹੇ,
ਕਿੰਨਾਂ ਹੀ ਸਮਝਾਉਂਦੇ ਰਹੇ, ਪਰ ਕੰਮ ਨਾ ਆਈਆ,
ਅਸੀਂ ਚੰਗੇ ਆਂ ਯਾ ਮਾੜੇ ਆਂ, ਸਭ ਤੂੰ ਬਣਾਈਆ...............੨
ਅਸੀਂ ਚੰਗੇ ਆਂ ਯਾ ਮਾੜੇ ਆਂ,ਜੋ ਕੁਝ ਵੀ ਹਾਂ,ਸਭ ਤੂੰ ਬਣਾਈਆ...

ਗੈਰਾਂ ਨੂੰ ਭਾਂਵੇ ਬਿਠਾ ਦਿੱਤਾ, ਕਿਸਮਤ ਨੇ ਸਾਡੀ ਥਾਂ ਅੜੀਏ,
ਅਸੀਂ ਫੇਰ ਵੀ ਰੱਬ ਤੋਂ ਪਹਿਲਾਂ ਹੀ, ਲੈਂਦੇ ਹਾਂ ਤੇਰਾ ਨਾਂ ਅੜੀਏ...
ਅਸੀਂ ਅੱਜ ਵੀ ਓਥੇ ਬੈਠੇ ਹਾਂ,
ਅੱਜ ਵੀ ਓਥੇ ਬੈਠੇ ਹਾਂ, ਜਿੱਥੇ ਤੂੰ ਬਿਠਾਈਆ,
ਅਸੀਂ ਚੰਗੇ ਆਂ ਯਾ ਮਾੜੇ ਆਂ, ਸਭ ਤੂੰ ਬਣਾਈਆ...............੨
ਅਸੀਂ ਚੰਗੇ ਆਂ ਯਾ ਮਾੜੇ ਆਂ,ਜੋ ਕੁਝ ਵੀ ਹਾਂ,ਸਭ ਤੂੰ ਬਣਾਈਆ...

ਬੇਸ਼ਕ ਤੁੰ ਲੁੱਟ ਕੇ ਲੈ ਗਈ ਨੀ, "ਕੇਵਲ" ਦੇ ਚੈਨ ਆਰਾਮ ਕੁੜੇ,
ਤੇਰੇ ਸਿਰ ਆਉਣ ਨਾ ਦੇਵਾਂਗੇ, ਪਿੰਡ "ਕੌਲੀ" ਵਿਚ ਇਲਜ਼ਾਮ ਕੁੜੇ,

ਤੇਰੀ ਯਾਦ ਸਹਾਰੇ ਜੀਅ ਲਾਂਗੇ,
ਯਾਦ ਸਹਾਰੇ ਜੀਅ ਲਾਂਗੇ, ਜਿਹਨੇ ਗਲ ਨਾਲ ਲਾਈਆ,

Top