ਹਰ ਮੁੰਡਾ ਦਿੱਲ ਵਿੱਚ ਇਹੀ ਸੋਚਦਾ

Singh-a-lion

Prime VIP
ਹਰ ਗੱਬਰੂ ਦੇ ਦਿੱਲ ਵਾਲੀ ਗੱਲ ਮੈਂ ਸੁਣਾਵਾਂ
ਗੱਲ 16 ਆਨੇ ਸੱਚੀ ਕੋਲੋ ਕੁੱਝ ਨਾ ਬਣਾਵਾਂ
ਓਹ ਚੱਰਦੀ ਜਵਾਨੀ ਵਿੱਚ ਕੀ ਲੋਚਦਾ
ਕਿੱਸੇ ਸੋਹਣੀ ਜੀ ਕੁੜੀ ਦੇ ਨਾਲ ਗੱਲ ਬਣਜੇ
ਹਰ ਮੁੰਡਾ ਦਿੱਲ ਵਿੱਚ ਇਹੀ ਸੋਚਦਾ

ਜੇਬ ਵਿੱਚ ਦੋ ਦੋ ਮੋਬਾਇਲ ਰੱਖਕੇ

ਪੱਗ ਦਾ ਵੱਖਰਾ ਸਟਾਇਲ ਬੱਨਕੇ ਕੋਈ
ਕਾਲਜਾਂ ਸਕੂਲਾਂ ਅੱਗੇ ਮਾਰੇ ਗੇੜੀਆਂ
ਕੋਈ ਸ਼ੀਸ਼ੇ ਮੂਰੇ ਬੈਠ ਬੈਠ ਪੱਗ ਪੋਚਦਾ
ਕਿੱਸੇ ਸੋਹਣੀ ਜੀ ਕੁੜੀ ਦੇ ਨਾਲ ਗੱਲ ਬਣਜੇ
ਹਰ ਮੁੰਡਾ ਦਿੱਲ ਵਿੱਚ ਇਹੀ ਸੋਚਦਾ

ਕੋਈ ਤੁਰੇ ਡੌਲੇਆਂ ਨੂੰ ਤਣ ਤਣ ਕੇ

ਕੋਈ ਤੁਰੇ ਫਿਲਮਾਂ ਦਾ ਹੀਰੋ ਬਣਕੇ
ਕੂੜੀਆਂ ਦੇ ਅੱਗੇ ਕੋਈ ਸਾਉ ਬਣਦਾ
ਫਿਰਦਾ ਏ ਐਵੇਂ ਕੋਈ ਰਾਹ ਰੋਕਦਾ
ਕਿੱਸੇ ਸੋਹਣੀ ਜੀ ਕੁੜੀ ਦੇ ਨਾਲ ਗੱਲ ਬਣਜੇ
ਹਰ ਮੁੰਡਾ ਦਿੱਲ ਵਿੱਚ ਇਹੀ ਸੋਚਦਾ

ਨਿੱਤ ਨਵੀਂ ਗੱਡੀ ਕੋਈ ਲੇਆਵੇ ਜਾਣਕੇ

ਅੱਗੇ ਪਿੱਛੇ ਗੇੜੀਆਂ ਵੀ ਲਾਵੇ ਜਾਣਕੇ
ਕੀ ਦੱਸਾਂ ਇੱਥੇ ਕੋਈ ਘੱਟ ਨਾਂ
ਜਣਾਂ ਖਣਾਂ ਟੀਸੀ ਵਾਲਾ ਬੇਰ ਬੋਚਦਾ
ਕਿੱਸੇ ਸੋਹਣੀ ਜੀ ਕੁੜੀ ਦੇ ਨਾਲ ਗੱਲ ਬਣਜੇ
ਹਰ ਮੁੰਡਾ ਦਿੱਲ ਵਿੱਚ ਇਹੀ ਸੋਚਦਾ
 
Top