UNP

ਮਰਜ਼ੀ ਨਹੀਓ ਚੱਲਦੀ ਵੇ ਸਾਡੇ ਪਿੰਡ ਵਿਚ

Go Back   UNP > Contributions > Lyrics

UNP Register

 

 
Old 09-Aug-2010
Saini Sa'aB
 
ਮਰਜ਼ੀ ਨਹੀਓ ਚੱਲਦੀ ਵੇ ਸਾਡੇ ਪਿੰਡ ਵਿਚ

ਇਕ ਗੱਲ ਆਖਾਂ ਦਿਲਦਾਰਾ ਵੇ, ਭਾਵੇਂ ਲੱਗਦੈਂ ਸਾਨੂੰ ਪਿਆਰਾ ਵੇ...........੨
ਬੱਸ ਦੁਆ ਸਲਾਮ ਹੀ ਕਾਫੀ ਏ........
ਬੱਸ ਦੁਆ ਸਲਾਮ ਹੀ ਕਾਫੀ ਏ, ਇਹਨਾਂ ਕੱਚੀਆਂ ਨੀਹਾਂ ਦੀ,
ਮਰਜ਼ੀ ਨਹੀਓ ਚੱਲਦੀ ਵੇ ਸਾਡੇ ਪਿੰਡ ਵਿਚ ਧੀਆਂ ਦੀ.............੨

ਤਿਰਨਜਣਾਂ ਵਿਚ ਬੈਠੇ ਕੁੜੀਆਂ ਤੋਂ, ਨਹੀਂ ਤਾਅਨੇ ਮਿਹਣੇ ਲੈਣੇ ਵੇ...........੨
ਅਜੇ ਪੀਪਲੀ ਪੀਂਘਾਂ ਝੂਟਣੀਆਂ, ਨਹੀਂ ਦੁੱਖ ਦਿਲਾਂ ਦੇ ਸਹਿਣੇ ਵੇ
ਅਸੀਂ ਕਰਨੀ ਨਹੀਂ ਬਦਨਾਮ ਚੰਨਾਂ,
ਕਰਨੀ ਨਹੀਂ ਬਦਨਾਮ ਚੰਨਾਂ, ਵੇ ਰੁੱਤ ਇਹ ਤੀਆਂ ਦੀ,
ਮਰਜ਼ੀ ਨਹੀਓ ਚੱਲਦੀ ਵੇ ਸਾਡੇ ਪਿੰਡ ਵਿਚ ਧੀਆਂ ਦੀ.............੨

ਮਾਪਿਆਂ ਦੀ ਦਿੱਤੀ ਆਜ਼ਾਦੀ ਨੂੰ, ਅਸੀਂ ਇੱਜ਼ਤਾਂ ਨਾਲ ਜਿਉਣਾ ਏ......੨
ਇਕ ਵਾਰੀ ਮਿਲੀ ਇਹ ਜਿੰਦਗੀ ਨੂੰ, ਅਸੀਂ ਖੁਸ਼ੀਆਂ ਨਾਲ ਬਿਤਾਉਣਾ ਏ
ਅਸੀਂ ਸਿਰ ਵਿਚ ਧੂੜ ਪਵਾਉਣੀ ਨਹੀਂ....
ਸਿਰ ਵਿਚ ਧੂੜ ਪਵਾਉਣੀ ਨਹੀਂ, ਇਹਨਾਂ ਪਿੰਡ ਦੀਆਂ ਬੀਹਾਂ ਦੀ,
ਮਰਜ਼ੀ ਨਹੀਓ ਚੱਲਦੀ ਵੇ ਸਾਡੇ ਪਿੰਡ ਵਿਚ ਧੀਆਂ ਦੀ.............੨

ਲੁੱਕ ਲੁੱਕ " ਗੁਰਮਿੰਦਰਾ " ਦੁਨੀਆਂ ਤੋਂ, ਤੈਨੂੰ ਖੁਸ਼ ਕਰਿਆ ਜਾਣਾ ਨਹੀਂ..........੨
ਅਸੀਂ ਕੱਚਿਆ ਕੱਚ ਕਮਾਉਣਾ ਨਹੀਂ, ਕੱਚਿਆਂ ਤੇ ਤਰਿਆ ਜਾਣਾ ਨਹੀਂ
ਅਸੀਂ ਮਹਿਲ ਬਣਾਉਣੇ ਚਾਅਵਾਂ ਦੇ....
ਮਹਿਲ ਬਣਾਉਣੇ ਚਾਅਵਾਂ ਦੇ, ਸੌਂਹ ਪੱਕੀਆਂ ਨੀਹਾਂ ਦੀ....
ਮਰਜ਼ੀ ਨਹੀਓ ਚੱਲਦੀ ਵੇ ਸਾਡੇ ਪਿੰਡ ਵਿਚ ਧੀਆਂ ਦੀ.......
__________________

 
Old 09-Aug-2010
*Sippu*
 
Re: ਮਰਜ਼ੀ ਨਹੀਓ ਚੱਲਦੀ ਵੇ ਸਾਡੇ ਪਿੰਡ ਵਿਚ

nice tfs

 
Old 10-Aug-2010
>::Jyoti:<
 
Re: ਮਰਜ਼ੀ ਨਹੀਓ ਚੱਲਦੀ ਵੇ ਸਾਡੇ ਪਿੰਡ ਵਿਚ

es gane da singer sade pind aya c.....

 
Old 17-Sep-2010
Bad.jatt
 
Re: ਮਰਜ਼ੀ ਨਹੀਓ ਚੱਲਦੀ ਵੇ ਸਾਡੇ ਪਿੰਡ ਵਿਚ

thxxxxxxxxxx

Post New Thread  Reply

« Challa - Gurdas Mann | ਦਿਲ ਪਹਿਲਾ ਜਿਹਾ ਨਹੀ ਰਿਹਾ ਇਹ ਕਠੋਰ ਹੋਗਿਆ »
X
Quick Register
User Name:
Email:
Human Verification


UNP