Lyrics ਪੰਜੇਬ ਤੇਰੀ ਤਾਂਵੀ

ਬਾਹਾਂ ਗੋਰੀਆਂ ਚ ਕੱਲੀ ਕੱਲੀ ਵੰਗ ਬੋਲਦੀ
ਰੁਕ ਜਾਂਦੀ ਏ ਹਵਾ ਤੂੰ ਜਦੋਂ ਵਾਲ ਕੋਲਦੀ
ਤੁਰੇ ਜਾਂਦੇ ਰਾਹੀਆਂ ਮੂਹਰੇ ਕਰਦੇ ਕਲੋਲਾਂ ਗਾਨੀ ਵਾਲੇ ਮਣਕੇ
ਨੀ ਤੂੰ ਲੰਗਦੀ ਗਲੀ ਚੋਂ ਦੱਬੇ ਪੈਰੀਂ ਪੰਜੇਬ ਤੇਰੀ ਤਾਂਵੀ ਛਣਕੇ

ਲਗਦਾ ਸਿਆਣੀ ਕਿਸੇ ਅੰਮੜੀ ਦੀ ਜਾਈ
ਤੈਨੂੰ ਚਰਖਾ ਵੀ ਆਓਂਦਾ ਤਾਹੀਓਂ ਕੱਤਣਾ
ਚੜਦੀ ਉਮਰ ਲੋਕੀਂ ਤੱਪਦੇ ਨੇ ਕੰਧਾ
ਪਰ ਤੇਰਾ ਨੀ ਸੁਭਾ ਅੱਖ ਚੁਕੱਣਾ
ਫਿਰਦੀ ਦੁਪੱਟੇ ਨਾਲ ਸਿਰ ਕੱਜ ਵੀਰਾਂ ਦਾ ਸੁਰੂਰ ਬਣ ਕੇ
ਨੀ ਤੂੰ ਲੰਗਦੀ ਗਲੀ ਚੋਂ ਦੱਬੇ ਪੈਰੀਂ ਪੰਜੇਬ ਤੇਰੀ ਤਾਂਵੀ ਛਣਕੇ

ਉੱਠ ਕੇ ਸਵੇਰੇ ਜਦੋਂ ਮੱਝੀਆਂ ਨੂੰ ਚੋਣ ਜਾਵੇਂ
ਖੁੱਲਦੀ ਪਰਿਂਦਿਆਂ ਦੀ ਅੱਖ ਨੀ
ਉਨਾਂ ਚੀਰ ਅੰਬਰਾਂ ਤੋਂ ਲੁੱਕਦਾ ਨੀ ਚੰਨ
ਜਿੰਨਾ ਚਿਰ ਤੈਨੂੰ ਲੈਂਦਾ ਨਹੀਂਓ ਤੱਕ ਨੀ
ਸਾਰੀ ਜ਼ਿਦਗੀ ਇਹ ਸ਼ਰਮਾਂ ਤੇ ਸੰਗਾਂ ਰੱਖ ਪੱਲੇ ਬੰਨ ਕੇ
ਨੀ ਤੂੰ ਲੰਗਦੀ ਗਲੀ ਚੋਂ ਦੱਬੇ ਪੈਰੀਂ ਪੰਜੇਬ ਤੇਰੀ ਤਾਂਵੀ ਛਣਕੇ

ਸੱਤੀਂ ਪੱਤੀਂ ਗੱਲਾਂ ਬਸ ਤੇਰੀਆਂ ਹੀ ਹੋਣ
ਕੁੜੀ ਚੰਗੇ ਮਾਪਿਆਂ ਦੀ ਕੋਈ ਜਾਈ ਏ
ਕਈਆਂ ਨੂੰ ਤੂੰ ਲੱਗਦੀ ਕੇ ਪਰੀਆਂ ਦੇ ਦੇਸ ਚੋਂ
ਕੋਈ ਪਰੀ ਹੀ ਉਤਰ ਕੇ ਆਈ ਏ
ਪੀ੍ਤ ਨਾਲ ਬਣਾ ਲੈਂ ਹੇ ਤੂੰ ਉਮਰਾਂ ਦੀ ਸਾਂਝ ਫਿਰੂ ਹਿੱਕ ਤਣਕੇ
ਨੀ ਤੂੰ ਲੰਗਦੀ ਗਲੀ ਚੋਂ ਦੱਬੇ ਪੈਰੀਂ ਪੰਜੇਬ ਤੇਰੀ ਤਾਂਵੀ ਛਣਕੇ
ਨੀ ਤੂੰ ਲੰਗਦੀ ਗਲੀ ਚੋਂ ਦੱਬੇ ਪੈਰੀਂ ਪੰਜੇਬ ਤੇਰੀ ਤਾਂਵੀ
 
Top