Lyrics ਪਾਣੀ ਪੰਜਾਂ ਦਰਿਆਵਾਂ ਵਾਲਾ ਨਹਿਰੀ ਹੋ ਗਿਆ

Saini Sa'aB

K00l$@!n!
ਪਾਣੀ ਪੰਜਾਂ ਦਰਿਆਵਾਂ ਵਾਲਾ ਨਹਿਰੀ ਹੋ ਗਿਆ
ਮੁੰਡਾ ਪਿੰਡ ਦਾ ਸੀ ਸ਼ਹਿਰ ਜਾ ਕੇ ਸ਼ਹਿਰੀ ਹੋ ਗਿਆ
ਹੋ ਯਾਦ ਰੱਖਦਾ ਵਿਸਾਖੀ ਉਹਨੇ ਵੇਖਿਆ ਹੁੰਦਾ ਜੇ
ਰੰਗ ਕਣਕਾਂ ਦਾ ਹਰੇ ਤੋਂ ਸੁਨਹਿਰੀ ਹੋ ਗਿਆ -2

ਤੋਤਾ ਉੱਡਣੋ ਵੀ ਗਿਆ ਨਾਲੇ ਬੋਲਣੋ ਵੀ ਗਿਆ
ਭੈੜਾ ਚੁੰਝਾਂ ਨਾਲ ਗੰਢੀਆਂ ਨੂੰ ਖੋਲਣੋ ਵੀ ਗਿਆ
ਹੁਣ ਮਾਰਦਾ ਏ ਸੱਪ ਡਾਢਾ ਸ਼ਾਮ ਤੇ ਸਵੇਰੇ
ਕਿ ਵਟਾ ਕੇ ਜ਼ਾਤਾਂ ਮੋਰ ਉਹ ਕਲੈਰੀ ਹੋ ਗਿਆ
ਪਾਣੀ ਪੰਜਾਂ ਦਰਿਆਵਾਂ ਵਾਲਾ ..........

ਤੇਰਾ ਖੂਨ ਠੰਡਾ ਹੋ ਗਿਆ ਏ ਖੌਲਦਾ ਨਹੀਂ ਏ
ਇਹੋ ਵਿਰਸੇ ਦਾ ਮਸਲਾ ਮਖੌਲ ਦਾ ਨਹੀਂ ਏ
ਤੈਨੂੰ ਅਜੇ ਨੀਂ ਖਿਆਲ ਪਤਾ ਉਹਦੋਂ ਈ ਲੱਗੂਗਾ
ਜਦੋਂ ਆਪ ਹੱਥੀਂ ਚੋਇਆ ਸ਼ਹਿਦ ਜਹਿਰੀ ਹੋ ਗਿਆ
ਪਾਣੀ ਪੰਜਾਂ ਦਰਿਆਵਾਂ ਵਾਲਾ .................

ਦੇਖੋ ਕਿਹੋ ਜਿਹੇ ਰੰਗ ਚੜੇ ਨੌਜਵਾਨਾਂ ਉੱਤੇ
ਮਾਣ ਭੋਰਾ ਵੀ ਨੀਂ ਰਿਹਾ ਗੁਰੂ ਦੀਆਂ ਸ਼ਾਨਾਂ ਉੱਤੇ
ਚਾਰ ਅੱਖਰਾਂ ਨੂੰ ਬੋਲਣੇ ਦਾ ਕੋਲ ਹੈ ਨੀਂ ਸਮਾਂ
ਨਾਮ ਗੁਰਮੀਤ ਸਿੰਘ ਸੀ ਉਹ ਗੈਰੀ ਹੋ ਗਿਆ
ਪਾਣੀ ਪੰਜਾਂ ਦਰਿਆਵਾਂ ਵਾਲਾ .............

ਬੁੱਢੇ ਰੁੱਖਾਂ ਕੋਲੋਂ ਜਦੋਂ ਜਦੋਂ ਲੰਘੀਆਂ ਹਵਾਵਾਂ
ਉਹਨਾਂ ਦੱਸੀਆਂ ਉਹਨਾਂ ਨੂੰ ਬਸ ਇੱਕ ਦੋ ਇੱਛਾਵਾਂ
ਹੋ ਤੁਸੀਂ ਬੈਠ ਕੇ ਵਿਚਾਰੋ....."ਸਰਤਾਜ" ਪਤਾ ਕਰੋ
ਕਾਤੋਂ ਪੱਤਾ ਪੱਤਾ ਟਾਹਣੀਆਂ ਦਾ ਵੈਰੀ ਹੋ ਗਿਆ

ਪਾਣੀ ਪੰਜਾਂ ਦਰਿਆਵਾਂ ਵਾਲਾ ਨਹਿਰੀ ਹੋ ਗਿਆ
ਮੁੰਡਾ ਪਿੰਡ ਦਾ ਸੀ ਸ਼ਹਿਰ ਜਾ ਕੇ ਸ਼ਹਿਰੀ ਹੋ ਗਿਆ
ਹੋ ਯਾਦ ਰੱਖਦਾ ਵਿਸਾਖੀ ਉਹਨੇ ਵੇਖਿਆ ਹੁੰਦਾ ਜੇ
ਰੰਗ ਕਣਕਾਂ ਦਾ ਹਰੇ ਤੋਂ ਸੁਨਹਿਰੀ ਹੋ ਗਿਆ -੨
__________________
 
Top