Lyrics Afwaah - Amrinder Gill ( Punjabi Font )

Gill Saab

Yaar Malang
ਸਭ ਕਹਿੰਦੇ ਨੇ ਉਹ ਬਦਲ ਗਏ ਉਹ ਬੇਵਫਾ ਨੇ
ਸੁਣ ਤੀਰ ਕਲੇਜਿਉਂ ਨਿਕਲ ਗਏ ਕਿ ਉਹ ਬੇਵਫਾ ਨੇ
ਇਹ ਤਾਂ ਹੋ ਨਹੀਂ ਸਕਦਾ ਉਹਨੂੰ ਮੇਰੀ ਪਰਵਾਹ ਹੋਵੇ
ਜਾਂ ਰੱਬ ਸਾਡੀ ਜਾਨ ਨਿਕਲ ਜੇ ਜਾਂ ਫਿਰ ਇਹ ਅਫਵਾਹ ਹੋਵੇ

ਚੰਨ ਦੇ ਕੋਲੋਂ ਚਾਨਣੀ ਤੇ ਦੀਵੇ ਕੋਲੋਂ ਲੋਅ
ਹੋ ਸਕਦਾ ਇਹ ਵੱਖਰੀ ਹੋ ਜੇ ਫੁੱਲਾਂ ਤੋਂ ਖੁਸ਼ਬੂ
ਇਹ ਤਾਂ ਹੋ ਨਹੀਂ ਸਕਦਾ ਉਹਦਾ ਵੱਖ ਮੇਰੇ ਤੋਂ ਰਾਹ ਹੋਵੇ
ਜਾਂ ਰੱਬ ਸਾਡੀ ਜਾਨ ਨਿਕਲ ਜੇ ਜਾਂ ਫਿਰ ਇਹ ਅਫਵਾਹ ਹੋਵੇ

ਧਰਤੀ ਦੇ ਨਾਲ ਅੰਬਰ ਰੁੱਸ ਜੇ ਰੁੱਖਾਂ ਦੇ ਨਾਲ ਛਾਂ
ਪੰਛੀ ਭੁੱਲ ਜਾਵਣਗੇ ਉੱਡਣਾ ਰਾਹੀ ਭੁੱਲਣ ਗਰਾਂ
ਉਹ ਭੁੱਲ ਜੇ ਮੈਂ ਜਿਉਂਦਾ ਰਹਿ ਜਾਂ ਕਿੱਥੇ ਮਾਫ਼ ਗੁਣਾਹ ਹੋਵੇ
ਜਾਂ ਰੱਬ ਸਾਡੀ ਜਾਨ ਨਿਕਲ ਜੇ ਜਾਂ ਫਿਰ ਇਹ ਅਫਵਾਹ ਹੋਵੇ

ਸੋਹਣੇ ਯਾਰ ਦੀਆਂ ਪਲਕਾਂ ਤੇ ਜੇ ਅੱਥਰੂ ਜਾਵੇ ਆ
ਰਾਜ ਕਾਕੜੇ ਰੋ ਰੋ ਅੱਖੀਆਂ ਭਰ ਦੇਵਣ ਦਰਿਆ
ਇਸ਼ਕੇ ਦੇ ਵਿਚ ਡੰਗਿਆਂ ਦੀ ਕਿ ਏਧੋਂ ਵੱਧ ਸਜਾ ਹੋਵੇ
ਜਾਂ ਰੱਬ ਸਾਡੀ ਜਾਨ ਨਿਕਲ ਜੇ ਜਾਂ ਫਿਰ ਇਹ ਅਫਵਾਹ ਹੋਵੇ

written by Raj Kakra
 
Last edited by a moderator:
Top