ਜਿਹੜੇ ਕੌਮ ਦੇ ਕਾਤਿਲ ਸੀ,

Saini Sa'aB

K00l$@!n!
ਜਿਹੜਾ ਧਰਮ ਲਈ ਮਰਦੈ,
ਓਹ ਨੂੰ ਕਿੱਥੇ ਯਾਦ ਕੋਈ ਕਰਦੈ..
ਜਿਹੜਾ ਪਾਵਰ ਵਿੱਚ ਹੁੰਦੈ,
ਹਰ-ਕੋਈ ਓਹ ਦਾ ਪਾਣੀ ਭਰਦੈ..
ਸਾਡੀ ਹਾਲਤ ਐਦਾਂ ਦੀ,
ਜਿੱਦਾਂ ਸੰਲਗ ਤੇ ਤੱਥੇ ਟੰਗੇ..
ਜਿਹੜੇ ਕੌਮ ਦੇ ਹੀਰੇ ਸੀ,
ਦੱਸੋ ਓਹ ਕਿਓਂ ਸੂਲੀ ਟੰਗੇ..
ਜਿਹੜੇ ਕੌਮ ਦੇ ਕਾਤਿਲ ਸੀ,
ਓਹ ਲਹਿਰਾਉਂਦੇ ਫਿਰਦੇ ਝੰਡੇ..||

ਮਾਂ-ਪਿਓ ਮਰਵਾ ਲਏ ਨੇਂ,
ਇੱਜਤ ਭੈਣਾਂ ਦੀ ਲੁਟਵਾਈ..
ਏ ਲੋਕੀਂ ਦਿੰਦੇ ਨੇਂ,
ਕਿਸ ਪੰਜਾਬੀ ਦੀ ਦੁਹਾਈ..
ਪੰਜ-ਸਾਲਾਂ ਪਿੱਛੋਂ ਬਈ,
ਹਰ-ਕੋਈ ਪੱਗ ਨੂੰ ਨਵਾਂ-ਰੰਗ ਰੰਗੇ..
ਜਿਹੜੇ ਕੌਮ ਦੇ ਹੀਰੇ ਸੀ,
ਦੱਸੋ ਓਹ ਕਿਓਂ ਸੂਲੀ ਟੰਗੇ..
ਜਿਹੜੇ ਕੌਮ ਦੇ ਕਾਤਿਲ ਸੀ,
ਓਹ ਲਹਿਰਾਉਂਦੇ ਫਿਰਦੇ ਝੰਡੇ..||

ਆਪਸ ਵਿੱਚ ਲੜ-ਲੜ ਕੇ,
ਦੱਸੋ ਖੱਟੀ ਕੀ ਕਮਾਈ..
ਜਿਹੜੀ ਪੁਲਿਸ ਵੀ ਮਰੀ ਐ,
ਓਹ ਵੀ ਸੀ ਸਾਡੇ ਹੀ ਭਾਈ..
ਇੱਕ-ਮੈਡਲ ਨਾਲ ਜੱਟਾ,
ਕਿੱਥੇ ਵਕਤ ਵਿਧਵਾ ਦਾ ਲੰਘੇ..
ਜਿਹੜੇ ਕੌਮ ਦੇ ਹੀਰੇ ਸੀ,
ਦੱਸੋ ਓਹ ਕਿਓਂ ਸੂਲੀ ਟੰਗੇ..
ਜਿਹੜੇ ਕੌਮ ਦੇ ਕਾਤਿਲ ਸੀ,
ਓਹ ਲਹਿਰਾਉਂਦੇ ਫਿਰਦੇ ਝੰਡੇ..||

ਮੇਰੀ ਮਾਂ-ਪੰਜਾਬੀ ਦੀ,
ਕਿਤੇ ਨਾਂ ਹੋਂਦ ਖਤਮ ਹੋ ਜਾਵੇ..
ਤੇਰਾ ਮਾਨ ਗਰੀਬ ਜਿਹਾ,
ਨੀਂ ਏਸ ਲਿੱਪੀ ਦਾ ਦਿੱਤਾ ਖਾਵੇ..
ਦੋ-ਦਿਨ ਹੀ ਜਿਉਂਦੇ ਨੇਂ,
ਜਿਉਂਦੇ ਸ਼ਾਨ ਦੇ ਨਾਲ ਪਤੰਗੇ..
ਜਿਹੜੇ ਕੌਮ ਦੇ ਹੀਰੇ ਸੀ,
ਦੱਸੋ ਓਹ ਕਿਓਂ ਸੂਲੀ ਟੰਗੇ..
ਜਿਹੜੇ ਕੌਮ ਦੇ ਕਾਤਿਲ ਸੀ,
ਓਹ ਲਹਿਰਾਉਂਦੇ ਫਿਰਦੇ ਝੰਡੇ..||

ਸੰਨ-ਸੰਤਾਲੀ ਦੇ,
ਹਜੇ ਸੀ ਸਾਡੇ ਜ਼ਖਮ ਅਲੂਣੇਂ..
ਫੇਰ ਚੁਰਾਸੀ ਨੇਂ,
ਦਰਾਂ ਵਿੱਚ ਆਕੇ ਬਾਲ੍ਹਤੇ ਧੂਣੇਂ..
ਵੰਡ ਕੇ ਪੰਜਾਬ ਮੇਰਾ,
ਤੁਰ ਗਏ ਝਾੜਕੇ ਹੱਥ ਫਿਰੰਗੇ..
ਜਿਹੜੇ ਕੌਮ ਦੇ ਹੀਰੇ ਸੀ,
ਦੱਸੋ ਓਹ ਕਿਓਂ ਸੂਲੀ ਟੰਗੇ..
ਜਿਹੜੇ ਕੌਮ ਦੇ ਕਾਤਿਲ ਸੀ,
ਓਹ ਲਹਿਰਾਉਂਦੇ ਫਿਰਦੇ ਝੰਡੇ..||
 
Top