Lyrics ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ.....

alfred

Member
ਤੁਸੀ ਜੋ ਵੀ ਆਖੋ ਉਹ ਸ਼ਾਮੀ ਘੁੱਟ ਲਾ ਹੀ ਲੈਂਦੇ,ਨਸ਼ਾ ਜੇ ਨੀ ਹੁੰਦਾ ਚਲੋ ਸਿਰ ਤਾ ਘੁਮਾ ਹੀ ਲੈਂਦੇ,
ਪੀਣ ਵਾਲੇ ਪੀਣ ਦਾ ਜੁਗਾੜ ਤਾਂ ਬਣਾ ਹੀ ਲੈਦੇਂ,ਅੰਡੇ ਨਾਲ,ਗੰਢੇ ਨਾਲ,ਖਾਰੇ ਨਾਲ,ਠੰਡੇ ਨਾਲ,
ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ,ਪਹਿਲਾ ਵਾਰ ਕਦਮਾ ਦਾ,ਪਿੱਛੋ ਵਾਰ ਖੰਡੇ ਨਾਲ,
ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਦਾ, ਸ਼ੌਕ ਨਾਲ,ਪਿਆਰ ਨਾਲ,ਲਾਲਚ ਜਾਂ ਡੰਡੇ ਨਾਲ,
ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ......

ਇੱਕ ਅੱਧਾ ਗੁਣ ਦਿੱਤਾ ਰੱਬ ਜੀਹਨੇ ਸਾਰਿਆ ਨੂੰ ਕਰੀ ਦਾ ਮਜ਼ਾਕ ਨਹੀ ਭੋਲਿਆਂ ਵਿਚਾਰਿਆਂ ਨੂੰ,
ਘੋੜਾ ਏਦਾ ਤੇਜ਼ ਰਫਤਾਰ ਤੇ ਹੀ ਮਾਣ ਕਰੇ, ਭਾਰ ਖਿੱਚਣੇ ਚ ਮੁਕਾਬਲਾ ਨੀ ਸੰਢੇ ਨਾਲ,
ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ,ਪਹਿਲਾ ਵਾਰ ਕਦਮਾ ਦਾ,ਪਿੱਛੋ ਵਾਰ ਖੰਡੇ ਨਾਲ,
ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਦਾ, ਸ਼ੌਕ ਨਾਲ,ਪਿਆਰ ਨਾਲ,ਲਾਲਚ ਜਾਂ ਡੰਡੇ ਨਾਲ,
ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ......

ਪੱਥਰਾ ਦੇ ਵਰਗਾ ਜਿਗਰਾ ਬਣਾਉਣਾ ਪੈਦਾ,ਸੁਣ
ਸਰਤਾਜ ਲਹੂ ਵੇਖ ਕੇ ਵੀ ਗਾਉਣਾ ਪੈਦਾ,
ਉਹਨਾ ਨੇ ਕੀ ਪੁਜਣਾ ਏ ਮੰਜਲਾ ਤੇ ਦੱਸੋ ਭਲਾਂ,ਜਿਹੜੇ ਰਾਹਾਂ ਛੱਡ ਬਹਿ ਗਏ ਪੈਰੀਂ ਚੁੱਬੇ ਕੰਡੇ ਨਾਲ,
ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ,ਪਹਿਲਾ ਵਾਰ ਕਦਮਾ ਦਾ,ਪਿੱਛੋ ਵਾਰ ਖੰਡੇ ਨਾਲ,
ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਦਾ, ਸ਼ੌਕ ਨਾਲ,ਪਿਆਰ ਨਾਲ,ਲਾਲਚ ਜਾਂ ਡੰਡੇ ਨਾਲ,
ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ......sparkshell.com:bony
 
Top