ਆਸ਼ਕਾਂ ਨੂਂ ਮਾਰ ਪੈਂਦੀ ਬੇਵਫ਼ਾਈ ਦੀ....

ਆਸ਼ਕਾਂ ਨੂਂ ਮਾਰ ਪੈਂਦੀ ਬੇਵਫ਼ਾਈ ਦੀ,
ਵਿਆਹ ਦੇ ਪਿਛੋਂ ਮਾਰ ਚਂਦਰੀ ਵਿਆਹੀ ਦੀ,
ਸ਼ੇਰ ਖਾਂਦਾ ਮਾਰ ਧੋਖੇ ਦੇ ਸ਼ਿਕਾਰ ਤੋਂ,
ਰੱਬ ਹੀ ਬਚਾਵੇ ਇਸ਼ਕੇ ਦੀ ਮਾਰ ਤੋਂ ||

...ਮਾਪਿਆਂ ਨੂਂ ਮਾਰਦੀ ਔਲਾਦ ਚਂਦਰੀ,
ਵਹਿਸ਼ੀਆਂ ਨੂਂ ਮਾਰ ਜਾਵੇ ਜਾਤ ਕਂਜਰੀ,
ਪੱਗ ਵੱਟੀ ਮਾਰ ਖਾਂਦੀ ਮਾੜੇ ਯਾਰ ਤੋਂ,
ਰੱਬ ਹੀ ਬਚਾਵੇ ਇਸ਼ਕੇ ਦੀ ਮਾਰ ਤੋਂ ||

ਅੱਲੜ ਨੂਂ ਮਾਰ ਦੇਣ ਰਾਤਾਂ ਕਾਲੀਆਂ,
ਚੋਬਰਾਂ ਨੂਂ ਤਿੱਖੇ-ਤਿੱਖੇ ਨੈਣਾਂ ਵਾਲੀਆਂ,
ਛੜਿਆਂ ਨੂਂ ਮਾਰ ਨਾਰੀ ਦੇ ਸ਼ਿਂਗਾਰ ਤੋਂ,
ਰੱਬ ਹੀ ਬਚਾਵੇ ਇਸ਼ਕੇ ਦੀ ਮਾਰ ਤੋਂ ||
 
Top