Lyrics ਤੇਰੀ ਯਾਦ...!!

JUGGY D

BACK TO BASIC
ਤੇਰੀ ਵਫਾ ਯਾਦ ਆਵੇ, ਅਸੀਂ ਹੋਈਏ ਮਾਲੋਮਾਲ,
ਤੇਰੀ ਬੇਵਫਾਈ ਸਾਨੂੰ, ਕਰ ਜਾਂਦੀ ਏ ਕੰਗਾਲ..
ਇਹਨਾਂ ਦੋਹਾਂ ਦੇ ਵਿਚਾਲੇ, ਅਸੀਂ ਟੰਗੇ ਰਹਿਨੇ ਆਂ...
ਤੇਰੀ ਯਾਦ ...੨ ਤੇਰੀ ਯਾਦ ਦਿਆਂ ਰੰਗਾਂ ਵਿਚ ਰੰਗੇ ਰਹਿਨੇ ਆਂ...
ਤੇਰੀ ਯਾਦ ਦਿਆਂ ਰੰਗਾਂ ਵਿਚ ਰੰਗੇ ਰਹਿਨੇ ਆਂ...

ਤੂੰ ਤਾਂ ਤੁਰ ਗਈਉਂ ਦੂਰ, ਸਾਡੇ ਕੋਲੋਂ ਖਫਾ ਹੋ ਕੇ,
ਅਸੀਂ ਤੜਫੇ ਹਾਂ ਕਿੰਨਾ, ਤੇਰੇ ਕੋਲੋਂ ਜੁਦਾ ਹੋ ਕੇ..੨
ਕਿਹੜੇ ਮੂੰਹ ਨਾਲ ਕਹਿਏ , ਅਸੀਂ ਚੰਗੇ ਰਹਿਨੇ ਆਂ..
ਤੇਰੀ ਯਾਦ ...੨ ਤੇਰੀ ਯਾਦ ਦਿਆਂ ਰੰਗਾਂ ਵਿਚ ਰੰਗੇ ਰਹਿਨੇ ਆਂ...
ਤੇਰੀ ਯਾਦ ਦਿਆਂ ਰੰਗਾਂ ਵਿਚ ਰੰਗੇ ਰਹਿਨੇ ਆਂ...

ਨਹਿਉਂ ਭੁੱਲਦੇ ਉਹ ਦਿਨ, ਉਹ ਬਹਾਰਾਂ ਮਾਣੀਆਂ,
ਤੇਰੇ ਜਾਣ ਪਿਛੋਂ ਰਾਹਾਂ ਦਿਆਂ ਖਾਕਾਂ ਛਾਣੀਆਂ...੨
ਹੁਣ ਹਿਜ਼ਰਾਂ ਦੀ ਸੂਲੀ ਉੱਤੇ ਟੰਗੇ ਰਹਿਨੇ ਆਂ..
ਤੇਰੀ ਯਾਦ ...੨ ਤੇਰੀ ਯਾਦ ਦਿਆਂ ਰੰਗਾਂ ਵਿਚ ਰੰਗੇ ਰਹਿਨੇ ਆਂ...
ਤੇਰੀ ਯਾਦ ਦਿਆਂ ਰੰਗਾਂ ਵਿਚ ਰੰਗੇ ਰਹਿਨੇ ਆਂ...

ਕਦੇ ਲੱਗਦੀਆਂ ਮਿੱਠੀਆਂ ਸੀ, ਚਾਨਣੀਆਂ ਰਾਤਾਂ,
ਤੂੰ ਸੀ ਭਰਦੀ ਹੁੰਗਾਰੇ ਤੇ ਮੈਂ ,ਪਾਉਂਦਾ ਰਹਿੰਦਾ ਬਾਤਾਂ...੨
ਹੁਣ ਉਹਨਾਂ ਈ ਰਾਤਾਂ ਦੇ ਹਥੋਂ, ਡੰਗੇ ਰਹਿਨੇ ਆਂ...
ਤੇਰੀ ਯਾਦ ...੨ ਤੇਰੀ ਯਾਦ ਦਿਆਂ ਰੰਗਾਂ ਵਿਚ ਰੰਗੇ ਰਹਿਨੇ ਆਂ...
ਤੇਰੀ ਯਾਦ ਦਿਆਂ ਰੰਗਾਂ ਵਿਚ ਰੰਗੇ ਰਹਿਨੇ ਆਂ...

ਕਹਿੰਦੇ ਚੰਗੀ ਨਹਿਉ ਹੁੰਦੀ ਬਹੁਤ ਖੁਸ਼ੀ ਵੇਖਣੀ,
ਤਾਹਿਉਂ ਪੈ ਗਈ ਵਿਛੋੜੀਆਂ ਦੀ ਅੱਗ ਸੇਕਣੀ...੨
ਨਿੱਤ ਮੱਗਦੇ ਅੰਗਾਂਰਾਂ ਉਤੋਂ ਲੰਘੇ ਰਹਿਨੇ ਆਂ...
ਤੇਰੀ ਯਾਦ ...੨ ਤੇਰੀ ਯਾਦ ਦਿਆਂ ਰੰਗਾਂ ਵਿਚ ਰੰਗੇ ਰਹਿਨੇ ਆਂ...
ਤੇਰੀ ਯਾਦ ਦਿਆਂ ਰੰਗਾਂ ਵਿਚ ਰੰਗੇ ਰਹਿਨੇ ਆਂ...
ਤੇਰੀ ਯਾਦ ਦਿਆਂ ਰੰਗਾਂ ਵਿਚ ਰੰਗੇ ਰਹਿਨੇ ਆਂ..
 
Top