Lyrics ਬੜੇ ਚੇਤੇ ਆਉਦੇ ਨੇ ਯਾਰ ਅਣਮੁੱਲੇ,ਹਵਾ ਦੇ ਬੁੱਲੇ.

gurpreetpunjabishayar

dil apna punabi
ਬੜੇ ਚੇਤੇ ਆਉਦੇ ਨੇ ਯਾਰ ਅਣਮੁੱਲੇ,ਹਵਾ ਦੇ ਬੁੱਲੇ.
ਸੀ ਮੋਜਾ ਕਰਦੇ,ਕਾਲਜੀ ਪੜਦੇ
ਸੀ ਨਾਲ ਬਿਤਾਈ,ਓਹ ਉਮਰ ਜਵਾਨੀ

ਉਹ ਦੁਨੀਆ ਵੱਖਰੀ ਸੀ,ਨੀ ਲੜੇ ਲੜਾਈਆ,ਨਾ ਹੋਣ ਪੜਾਈਆ.
ਜਾਣਾ ਜੀਨੇ ਘਰ ਨੀ,ਕੀਸੇ ਦਾ ਡਰ ਨੀ
ਗੁਲਾਬਾ ਵਰਗੀ ਸੀ ,ਓਦੋ ਜਿੰਦਗਾਨੀ
ਬੜੇ ਚੇਤੇ ਆਉਦੇ ਨੇ ਯਾਰ ਅਣਮੁੱਲੇ,ਹਵਾ ਦੇ ਬੁੱਲੇ.

ਕਦੇ ਲਾਉਣ ਕਲਾਸਾ ਨਾ
ਬੈਠ ਕੰਟੀਨੀ ,ਪਾ ਕੇ ਵੱਦ ਚੀਨੀ
ਪੀਂਦੇ ਸੀ ਚਾਹਾਂ,ਬਣਾਉਣ ਸਲਾਹਾ
ਕੀਵੇ ਕੁੱਝ ਕਰੀਏ,ਧਮਕ ਅਸਮਾਨੀ.

ਸਭ ਬੜੇ ਸ਼ੋਕੀਨ ਹੁੰਦੇ,
ਬਾਲ ਜਹੇ ਬਾਹ ਕੇ,ਤੇ ਜੈਲ ਲਗਾ ਕੇ
ਸ਼ਿਸ਼ੇ ਦੇ ਮੁਹਰੇ ,ਤੇ ਪੱਗ ਨੂੰ ਘੁਰੇ
TOMMY ਦੀਆ ਸ਼ਰਟਾਂ, ਏਨਕ ARMANI
ਬੜੇ ਚੇਤੇ ਆਉਦੇ ਨੇ ਯਾਰ ਅਣਮੁੱਲੇ,ਹਵਾ ਦੇ ਬੁੱਲੇ.

ਉਹ ਕਾਲਜ਼ ਕੁੜੀਆ ਦਾ…………
ਬੱਜੇ ਸਾਡੇ ਬਾਰਾਂ,ਤੇ ਜਾਣਾ ਯਾਰਾਂ
ਨੀ ਸ਼ੀਸ਼ੇ ਖੋਲੇ,ਤੇ ਖੜੇ ਪਟੋਲੇ
ਲਾ ਕੇ ਵਿੱਚ ਗਾਣੇ ਚਲਾਉਦੇ ਗੱਡੀਆ

ਇੱਕ ਸਮਰੀ ਹੁੰਦਾ ਸੀ…
ਜੀ ਬੜਾ ਸ਼ਿਕਾਰੀ,ਤੇ ਦੇਖ ਕੁਆਰੀ
ਲਾਏ ਟਰਾਈਆਂ,ਜੀ ਬੋਹਤ ਫਸਾਈਆ
ਚੰਡੀਗੜ ਜਾ ਕੇ ਘਮਾਉਦਾ ਨੱਡੀਆ
ਬੜੇ ਚੇਤੇ ਆਉਦੇ ਨੇ ਯਾਰ ਅਣਮੁੱਲੇ,ਹਵਾ ਦੇ ਬੁੱਲੇ.

ਬੜਾ ਬੁੱਲਟ ਪਿਆਰਾ ਸੀ……
ਆਪ ਨਾ ਨਾਉਦੇ ,ਬੁੱਲਟ ਚਮਕਾਉਦੇ,ਤੇ ਹੁਲੀ ਚਲਾਉਦੇ,ਗੇੜੀਆ ਲਾਉਦੇ
ਬੁੱਲਟ ਦੇ ਉੱਤੇ ਕੁੱੜੀ ਵੀ ਮਰਦੀ.

ਜਿਹੜਾ ਕਮਰਾ ਗਿੱਲ ਦਾ ਸੀ..
ਆੰਟੀ ਸੀ ਪਿੱਟਦੀ,ਉਹ ਮਿਹਫਲ ਨਿੱਤ ਦੀ
ਯਾਰ ਆਏ ਰਹਿੰਦੇ,ਕੱਠੇ ਜਦ ਬਹਿੰਦੇ
ਬੋਤਲਾਂ ਖੁੱਲੀਆ,ਗਰਾਰੀ ਅੜਦੀ,ਗਰਾਰੀ ਅੜਦੀ
ਬੜੇ ਚੇਤੇ ਆਉਦੇ ਨੇ ਯਾਰ ਅਣਮੁੱਲੇ,ਹਵਾ ਦੇ ਬੁੱਲੇ.

ਗੁਰਪ੍ਰੀਤ ਲੰਡੀ ਜ਼ੀਪ ਵਾਲਾ…….
ਸੀ RAY-BAN ਲਾਉਦਾ,ਤੇ ਕੁੜਤੇ ਪਾਉਦਾ
ਸੋਣੀ ਜਹੀ ਸਹੇਲੀ ,UNI.(university)ਵਿੱਚ ਵੇਲੀ
ਯਾਰਾਂ ਦਾ ਯਾਰ ਸਾਡਾ M.L.A.

ਜਦ ਪਿੰਡ ਨੂੰ ਮੁੜਦੇ ਸੀ,
ਚੀਮਾ ਬਾਈ ਮਿਲਦਾ,ਜੀ ਟੁਕੜਾ ਦਿਲ ਦਾ,
ਮੋਟਰ ਤੇ ਬਹਿੰਦੇ,ਆਪੇ ਕੱਡ ਲੈਦੇ ਸੀ ਘਰ ਦੀ ਕੱਡੀ,ਸਵਾਦ ਅਵੱਲੇ
ਬੜੇ ਚੇਤੇ ਆਉਦੇ ਨੇ ਯਾਰ ਅਣਮੁੱਲੇ,ਹਵਾ ਦੇ ਬੁੱਲੇ.

ਬੱਬੂ ਲੀਖਦਾ ਗਾਣੇ ਸੀ……
ਯਾਰਾਂ ਨੂੰ ਚਾਹੁਦਾ,ਤੇ ਸੋਹਲੇ ਗਾਉਦਾ
ਹੈਰੀ ਜਹੇ ਯਰਾਰੋ,ਜੀ ਪਾਰਉਤਾਰੋ
ਟੇਪ ਹੁਣ ਕੱਡੜੀ,ਸ਼ੈਰੀ ਨੇ ਪਹਿਲੀ

ਬੜੇ ਚੇਤੇ ਆਉਦੇ ਨੇ ਯਾਰ ਅਣਮੁੱਲੇ,ਹਵਾ ਦੇ ਬੁੱਲੇ.
ਬੜੇ ਚੇਤੇ ਆਉਦੇ ਨੇ ਯਾਰ ਅਣਮੁੱਲੇ,ਹਵਾ ਦੇ ਬੁੱਲੇ.
 
Top