UNP

ਅਸੀਂ ਵੀ ਕੈਸਿਟ ਕੱਢਾਵਾਂਗੇ ..

Go Back   UNP > Contributions > Lyrics

UNP Register

 

 
Old 15-Oct-2010
Gurpreet Shayr of punjab
 
Post ਅਸੀਂ ਵੀ ਕੈਸਿਟ ਕੱਢਾਵਾਂਗੇ ..

ਰਾਜ ਕਾਕੜੇ ਤੋਂ ਲੈ ਆਉਣਾ , ੧ ਨਿਜ਼ਾਮਪੁਰੀ ਕਾਲੇ ਤੋਂ ..
ਨਾਲੇ ਜਗਦੇਵ ਮਾਨ ਨੂੰ ਪੁਛਾਂਗਾ , ਨਾਲੇ ਮਾਨ ਮਰਾੜ੍ਹਾਂਵਾਲੇ ਤੋਂ ..
ਅਸੀਂ ਸ਼ਮਸ਼ੇਰ ਸੰਧੂ ਨੂੰ ਛੱਡਣਾ ਨਹੀਂ , ਗੀਤ ਮੰਗਲ ਦੇ ਵੀ ਸੁਣਾਵਾਂਗੇ ..
ਸਾਨੂੰ ਵੀ ਗਾਉਣਾ ਆਉਂਦਾ ਹੈ , ਅਸੀਂ ਵੀ ਕੈਸਿਟ ਕੱਢਾਵਾਂਗੇ ..

ਕੁਝ ਸ਼ੇਅਰ ਦੇਬੀ ਦੇ ਪੈਣੇ ਨੇ , ਕੁਝ ਗੀਤ ਮਾਨ ਸਾਹਬ ਤੋਂ ਲੈਣੇ ਨੇ ..
ਬੱਬੂ 22 ਦੀਆਂ ਕੀ ਰੀਸਾਂ ਉਹਦੇ ਮਿਉਜ਼ਕ ਦੇ ਕੀ ਕਹਿਣੇ ਨੇ ..
ਵਾਂਗ ਅਮਰਿੰਦਰ ਗਿਲ ਦੇ ਅਸੀਂ ਵੀ ਧੂਮਾਂ ਪਾਵਾਂਗੇ ..
ਸਾਨੂੰ ਵੀ ਗਾਉਣਾ ਆਉਂਦਾ ਹੈ , ਅਸੀਂ ਵੀ ਕੈਸਿਟ ਕੱਢਾਵਾਂਗੇ ..

ਦੇਖੀਂ ਸਾਡੇ ਆਖਾੜੇ ਵੀ ਲੱਗਣੇ ਨੇ ਤੇ ਅਸੀਂ ਸ਼ੋਅ ਵੀ ਕਰਨੇ ਨੇ..
ਸਰਤਾਜ਼ ਦੇ ਲਿਖੇ ਗੀਤ ਅਸੀਂ ਉੱਥੇ ਬਹਿ ਕੇ ਪੜਨੇ ਨੇ ..
ਵਾਰਸ ਦੇ ਨਾਲ ਅਸੀਂ ਵੀ ਹਰ ਸਾਲ ਵਿਰਸਾ ਕਰਾਵਾਂਗੇ ..
ਸਾਨੂੰ ਵੀ ਗਾਉਣਾ ਆਉਂਦਾ ਹੈ , ਅਸੀਂ ਵੀ ਕੈਸਿਟ ਕੱਢਾਵਾਂਗੇ ..

ਜੇ ਖੁਆਬ ਰਿਹਾ ਅਧੂਰਾ, ਜਾਂ ਫ਼ਿਰ ਜੇ ਹੋ ਗਿਆ ਚੂਰਾ-ਚੂਰਾ ..
ਇਕ ਰਾਹ ਹੋਰ ਵੀ ਲੱਭਿਆ ਜਿਸ ਨਾਲ ਕਰ ਲੈਣਾ ਇਹ ਪੂਰਾ ..
ਮਿਸ ਪੂਜਾ ਤਾਂ ਹੈ ਵਿਹਲੀ 20,000 ਦੇ , ਉਹਦੇ ਨਾਲ ਗਾਵਾਂਗੇ ..
ਸਾਨੂੰ ਵੀ ਗਾਉਣਾ ਆਉਂਦਾ ਹੈ , ਅਸੀਂ ਵੀ ਕੈਸਿਟ ਕੱਢਾਵਾਂਗੇ

 
Old 15-Oct-2010
Saini Sa'aB
 
Re: ਅਸੀਂ ਵੀ ਕੈਸਿਟ ਕੱਢਾਵਾਂਗੇ ..

22 g eh geet kis singer ne gaya hai


anyways nice lines and tfs

 
Old 15-Oct-2010
Gurpreet Shayr of punjab
 
Re: ਅਸੀਂ ਵੀ ਕੈਸਿਟ ਕੱਢਾਵਾਂਗੇ ..

ਮੈ ਲਿਖਿਆ ਆ ਜੀ

 
Old 15-Oct-2010
userid97899
 
Re: ਅਸੀਂ ਵੀ ਕੈਸਿਟ ਕੱਢਾਵਾਂਗੇ ..

great

Post New Thread  Reply

« Jaan Jaan Kehn Wala Jaan Kahd Le - Sabar Koti | Dilbar mere »
X
Quick Register
User Name:
Email:
Human Verification


UNP