Lyrics 4 ਦਿਨਾਂ ਦਾ ਮੇਲਾ...

sss_rc

Member
ਚਾਰ ਦਿਹਾੜੇ ਚਿੱਤ ਪਰਚਾਲੈ,
ਨੱਚ ਲੈ,ਟੱਪ ਲੈ,ਭੰਗੜੇ ਪਾ ਲੈ..
ਖੌਰੇ ਕਦ ਛੱਡਣਾਂ ਪੈ ਜਾਣਾਂ..
4 ਦਿਨਾਂ ਦਾ ਮੇਲਾ ਮਿੱਤਰਾ,
ਦੁਨੀਆਂ ਚੋਂ ਦਸ ਕੀ ਲੈ ਜਾਣਾਂ..||

ਸ਼ਕਲ ਸੁਹਾਨੀ ਸਦਾ ਨਹੀਂ ਰਹਿਣੀਂ,
ਅੱਖ ਮਸਤਾਨੀਂ ਸਦਾ ਨਹੀਂ ਰਹਿਣੀਂ..
ਫ਼ੜਦੇ-ਫ਼ੜਦੇ ਤਿਲਕ ਹੈ ਜਾਂਦੀ,
ਮਸਤ ਜਵਾਨੀ ਸਦਾ ਨਹੀਂ ਰਹਿਣੀਂ..
ਇਹ ਬੁਰਜ ਹੁਸਨ ਦਾ ਢੈਹ ਜਾਣਾਂ..
4 ਦਿਨਾਂ ਦਾ ਮੇਲਾ ਮਿੱਤਰਾ,
ਦੁਨੀਆਂ ਚੋਂ ਦਸ ਕੀ ਲੈ ਜਾਣਾਂ..||

ਮਗਰ ਆਸ਼ਿਕਾਂ ਭਾਉਂਦੀ ਫ਼ਿਰਦੀ,
ਓਹ ਵੀ ਮੇਲਾ ਗਹੁਦੀਂ ਫ਼ਿਰਦੀ..
ਮੌਤ ਮਸ਼ੂਕਾ ਵਾਂਗੂੰ ਕੱਲੀ,
ਮਿਲਣੇ ਲਈ ਦਾਅ ਲਾਉਂਦੀ ਫ਼ਿਰਦੀ..
ਜਦ ਟੱਕਰੀ ਨਾਲ ਹੀ ਲੈ ਜਾਣਾ..
4 ਦਿਨਾਂ ਦਾ ਮੇਲਾ ਮਿੱਤਰਾ,
ਦੁਨੀਆਂ ਚੋਂ ਦਸ ਕੀ ਲੈ ਜਾਣਾਂ..||

ਛੱਡ ਪੈਸੇ ਦੀ ਦੌੜ ਚ’ ਭੱਜਣਾਂ,
ਢਿੱਡ ਭਰ ਜਾਂਦਾ ਮਨ ਨਹੀਂ ਰੱਜਣਾਂ..
ਬੜਕਾਂ ਮਾਰਣ ਵਾਲਿਆ,
ਤੈਥੋਂ ਇੱਕ ਦਿਨ ਮਸਾਂ ਖੰਘੂੜਾ ਵੱਜਣਾਂ..
ਜੋ ਚੜਿਆ ਆਖਿਰ ਲਹਿ ਜਾਣਾਂ..
4 ਦਿਨਾਂ ਦਾ ਮੇਲਾ ਮਿੱਤਰਾ,
ਦੁਨੀਆਂ ਚੋਂ ਦਸ ਕੀ ਲੈ ਜਾਣਾਂ..||

ਸੱਜਣਾਂ ਦੇ ਨਾਲ ਵਫ਼ਾ ਨਿਭਾਈਏ,
ਯਾਰੋ ਰੱਬ ਦਾ ਸ਼ੁਕਰ ਮਨਾਈਏ..
ਪਿਆਰ ਕਰਨ ਲਈ ਜ਼ਿੰਦਗੀ ਥੋੜੀ,
ਕਾਤੋਂ ਰੋਸਿਆਂ ਵਿੱਚ ਲੰਘਾਈਏ..
ਕਦ ਕਿਸ ਨੇਂ ਅਲਵਿਦਾ ਕਹਿ ਜਾਣਾ..
4 ਦਿਨਾਂ ਦਾ ਮੇਲਾ ਮਿੱਤਰਾ,
ਖੌਰੇ ਕਦ ਛੱਡਣਾਂ ਪੈ ਜਾਣਾਂ..||
ਦੁਨੀਆਂ ਚੋਂ ਦਸ ਕੀ ਲੈ ਜਾਣਾਂ..||
 
Top