Lyrics ਰੂਪ ਸ਼ੁਕੀਨਣ ਦਾ ਹਾਏ ਤਾਬ ਝੱਲੀ ਨਾ ਜਾਵੇ

gurpreetpunjabishayar

dil apna punabi
ਉਹਦਾ ਗੋਰਾ ਚਿੱਟਾ ਰੰਗ ਮੁਖ ਚੰਨ ਨਾਲੋਂ ਗੋਰਾ
ਲੱਕ ਪਤਲਾ ਮੇਲਦੀ ਆਵੇ
ਰੂਪ ਸ਼ੁਕੀਨਣ ਦਾ ਹਾਏ ਤਾਬ ਝੱਲੀ ਨਾ ਜਾਵੇ

ਬੁੱਲ੍ਹਾਂ ਵਿੱਚੋਂ ਜਦ ਮੁਸਕਾਵੇ ਬਾਗੀਂ ਆਉਣ ਬਹਾਰਾਂ
ਕਾਲੇ ਵਾਲ ਸਾਉਣ ਦੇ ਬੱਦਲ ਰਤਾ ਝੂਠ ਨਾ ਮਾਰਾਂ
ਹੁਸਣ ਵੇਖ ਕੇ ਗੋਡੀ ਮਾਰ ਗਿਆ ਵੇਖੌ ਚੰਨ ਸ਼ਰਮਾਵੇ
ਰੂਪ ਸ਼ੁਕੀਨਣ ਦਾ ਹਾਏ ਤਾਬ ਝੱਲੀ ਨਾ ਜਾਵੇ

ਕੋਹ ਕਾਫ ਦੀਆਂ ਪਰੀਆਂ ਵਾਗੂੰ ਬੋਚ ਬੋਚ ਪੱਬ ਧਰਦੀ
ਠਾਣੇਦਾਰ ਜਿਹਾ ਰੋਅਬ ਉਸਦਾ ਕਿਸੇ ਕੋਲੋਂ ਨਾ ਡਰਦੀ
ਹਿੰਮਤ ਕਿਹੜਾ ਕਰਕੇ ਯਾਰੋ ਉਸਨੂੰ ਕੌਣ ਬੁਲਾਵੇ
ਰੂਪ ਸ਼ੁਕੀਨਣ ਦਾ ਹਾਏ ਤਾਬ ਝੱਲੀ ਨਾ ਜਾਵੇ

ਅੱਖਾਂ ਦੇ ਨਾਲ ਗੱਲਾਂ ਕਰਦੀ ਲੱਗੇ ਜਾਨ ਤੋਂ ਪਿਆਰੀ
ਤੇਜ ਧਾਰ ਤਲਵਾਰ ਤੋਂ ਤਿੱਖੀ ਹੈ ਕੱਜਲੇ ਦੀ ਧਾਰੀ
ਅੱਖਾਂ ਵਿੱਚੋਂ ਭਰ-ਮਰ ਜਾਣੀ ਕਾਸੇ ਆਪ ਫੜਾਵੇ
ਰੂਪ ਸ਼ੁਕੀਨਣ ਦਾ ਹਾਏ ਤਾਬ ਝੱਲੀ ਨਾ ਜਾਵੇ
__________________
ਕੀ ਪਤਾ ਤੇਰੀ ਕੋਈ ਮਜਬੂਰੀ ਹੋਵੇ ਤੈਨੂੰ ਬੇਵਫਾ ਕਹੀਏ ਜਰੂਰੀ ਤਾਂ ਨਹ
ਤੈਨੂੰ ਵੀ ਪਿਆਰ ਕਿਸੇ ਹੋਰ ਨਾਲ ਹੋ ਸਕਦ ਸਿਰਫ ਸਾਡੇ ਨਾਲ ਹੋਵੇ ਜਰੂਰੀ ਤਾਂ ਨਹੀਂ
ਸੁਪਨੇ ਵੇਖਦਾ ਹਰ ਇਨਸਾਨ ਇੱਥੇ ਹਰ ਇੱਕ ਦਾ ਸੁਪਨਾ ਪੂਰਾ ਹੋਵੇ ਜਰੂਰੀ ਤਾਂ ਨਹੀ
 
Top