Tera Pyar Babla

Yaar Punjabi

Prime VIP


ਚੁੱਕ ਕੇ ਖਿਡਾਉਂਦਾ ਸੀ ਮੋਢੇ ਨਾਲ ਲਾਉਂਦਾ ਸੀ,
ਨੀਂਦ ਆ ਜਾਣੀ ਜਦੋਂ ਸਕੂਨ ਜਿਹਾ ਆਉਂਦਾ ਸੀ,
ਕਿਵੇਂ ਯਾਦਾਂ ਵਿੱਚੋਂ ਦਿਨ ਦੇਵਾਂ ਵਿਸਾਰ ਬਾਬਲਾ ,
ਵੇ ਮੈਂ ਕਿੰਝ ਭੁੱਲ ਜਾਵਾਂ ਤੇਰਾ ਪਿਆਰ ਬਾਬਲਾ ….

ਲੜਦਾ ਸੀ ਵੀਰਾ ਜਦੋਂ ਤੂੰ ਭੱਜ ਕੇ ਛਡਾਉਂਦਾ ਸੀ,
ਸੋਹਣਾ ਪੁੱਤ ਕਹਿ ਕੇ ਮੈਨੂੰ ਗਲ ਨਾਲ ਲਾਉਂਦਾ ਸੀ,
ਚੁਮਦਾ ਸੀ ਮਥਾ ਵਾਰ ਵਾਰ ਬਾਬਲਾ
ਮੈਂ ਕਿੰਝ ਭੁੱਲ ਜਾਵਾਂ ਤੇਰਾ ਪਿਆਰ ਬਾਬਲਾ …
 
Top