oh mere kol v nahi te matho dur v nahi

hardeeps_23

Member
ਕਦੇ ਮਾਹੀ ਮਾਹੀ ਕਰਦੀ ਸੈਂ
ਹਰ ਗੱਲ ਚ ਹੂੰਗਾਰੇ ਭਰਦੀ ਸੈਂ
ਕਿੰਵੇ ਪਲ ਵਿੱਚ ਸ਼ੱਜਣ ਬਦਲ ਜਾਦੇਂ
ਅਸੀਂ ਸਭ ਕੁੱਝ ਅੱਖੀ ਵੇਖ ਰਹੇ
ਤੇਰੀ ਪਹਿਲੀ ਨਿਗਾਹ ਕਦੇ ਸਾਡੀ ਸੀ
ਨਾ ਹੁਣ ਆਖਰੀ ਨਜ਼ਰ ਦੇ ਲਾਇਕ ਰਹੇ

ਤੁੰ ਵਾਕਿਫ ਨਾ ਇਸ਼ਕ ਦੀਆਂ ਪੀੜਾ ਤੋਂ
ਸਾਹਿਬਾਂ, ਰਾਝੇਂ ਦੀਆਂ ਹੀਰਾਂ ਤੋਂ
ਸਾਰਾ ਜੱਗ ਤਾਂ ਜਿੱਤ ਲਿਆ ਇਸ਼ਕੇ ਨੇ
ਨਾ ਜਿੱਤ ਸਕਿਆ ਤਕਦੀਰਾਂ ਤੋਂ
ਸੱਸੀ ਸਰ ਗਈ ਜਿੰਨਾ ਥੱਲਾਂ ਦੇ ਵਿੱਚ
ਨਾ ਥੱਲਾਂ ਚ ਹੁਣ ਉਹ ਸੇਕ ਰਹੇ
ਤੇਰੀ ਪਹਿਲੀ ਨਿਗਾਹ ਕਦੇ ਸਾਡੀ ਸੀ
ਨਾ ਹੁਣ ਆਖਰੀ ਨਜ਼ਰ ਦੇ ਲਾਇਕ ਰਹੇ

ਹੌ ਗਈ ਨਜਰ ਤੇਰੀ ਹੋਰ ਕੋਈ
ਬਣ ਗਏ ਤੇਰੇ ਚਿੱਤ ਚੋਰ ਕਈ
ਹੁਣ ਲਗਣ ਬੇਗਾਨੇ ਆਪਣੇ ਨੀ
ਤੇ ਆਪਣੇ ਲਗਦੇ ਹੌਰ ਕੋਈ
ਬਦਲ ਗਈ ਤੇਰੀ ਬੋਲ ਚਾਲ
ਨਾ ਤੇਰੇ ਇਰਾਦੇ ਨੇਕ ਰਹੇ
ਤੇਰੀ ਪਹਿਲੀ ਨਿਗਾਹ ਕਦੇ ਸਾਡੀ ਸੀ
ਨਾ ਹੁਣ ਆਖਰੀ ਨਜ਼ਰ ਦੇ ਲਾਇਕ ਰਹੇ

ਕਦੇ ਆਖਿਆ ਸੀ ਤੂੰ ਬੱਲੀਏ
ਦੋ ਜਿਸ਼ਮ ਸਾਦੀ ਇੱਕ ਰੂਹ ਸੱਜਣਾ
ਸਾਰਾ ਜੱਗ ਭਾਵੇਂ ਮੁੱਖ ਫੇਰ ਲਵੇ
ਨਾ ਫੇਰੂੰਗੀ ਤੈਥੋਂ ਮੂੰਹ ਸੱਜਣਾ
ਤੇਰੀ ਜੂਹ ਤੇ ਬੀਤੇ ਪਲ ਨੂੰ
ਆਖਰੀ ਮੱਥਾ ਤੇਕ ਰਹੇ
ਤੇਰੀ ਪਹਿਲੀ ਨਿਗਾਹ ਕਦੇ ਸਾਡੀ ਸੀ
ਨਾ ਹੁਣ ਆਖਰੀ ਨਜ਼ਰ ਦੇ ਲਾਇਕ ਰਹੇ
 

Attachments

  • tulip-joshi-wallpaper.jpg
    tulip-joshi-wallpaper.jpg
    49.7 KB · Views: 1,711
Top