ਜਾਗੋ (jaago)

Arun Bhardwaj

-->> Rule-Breaker <<--



ਬਰਾਤ ਆਉਣ ਜਾਂ ਤੁਰਨ ਤੋਂ ਇੱਕ ਦਿਨ ਪਹਿਲਾਂ ਰਾਤ ਨੂੰ ਨਾਨਕਿਆਂ ਵਲੋਂ ਜਾਗੋ ਕੱਢੀ ਜਾਂਦੀ ਹੈ। ਪਿੰਡ ਵਿੱਚ ਘਰਾਂ ਵਿੱਚ ਜਾਗੋ ਲੈ ਕੇ ਜਾਇਆ ਜਾਂਦਾ ਹੈ। ਜਾਗੋ ਵਿੱਚ ਇਹ ਗੀਤ ਗਾਏ ਜਾਂਦੇ ਹਨ-
ਜੱਟਾ ਜਾਗ ਬਈ ਹੁਣ ਜਾਗੋ ਆਈ ਐ
ਚੁੱਪ ਕਰ ਬੀਬਾ ਮਸਾਂ ਸਵਾਈ ਐ
ਲੋਰੀ ਦੇ ਕੇ ਪਾਈ ਆ ਬਈ,
ਹੁਣ ਜਾਗੋ ਆਈ ਐ।
ਉਠ ਖੜੂਗੀ ਚੁੱਕਣੀ ਪਊਗੀ
ਹੁਣ ਜਾਗੋ ਆਈ ਐ।
ਨਾਨਕੇ ਅਤੇ ਦਾਦਕੇ ਇਕੱਠੇ ਹੋ ਕੇ ਆਪਣੇ ਸ਼ਰੀਕੇ ਕਬੀਲੇ ਦੇ ਘਰਾਂ ਵਿੱਚ ਜਾਂਦੇ ਹਨ। ਗਲੀ ਵਿੱਚ ਜੋ ਵੀ ਪਰਨਾਲਾ ਆਉਂਦਾ ਹੈ, ਉਸ ਨੂੁੰ ਨਾਨਕਿਆਂ ਵਲੋਂ ਸੋਟੀ ਨਾਲ ਤੋੜ ਦਿੱਤਾ ਜਾਂਦਾ। ਕੋਈ ਗੁੱਸਾ ਨਹੀਂ ਕਰਦਾ ਸੀ। ਅੱਜ ਸਮਾਂ ਬਦਲ ਗਿਆ ਹੈ। ਨਾ ਪਰਨਾਲੇ ਰਹੇ ਨੇ ਤੇ ਨਾ ਪਰਨਾਲੇ ਤੋੜਨ ਵਾਲੇ, ਅੱਜ ਕੱਲ੍ਹ ਵਿਆਹ ਸ਼ਾਦੀਆਂ ਮੈਰਿਜ ਪੈਲੇਸਾਂ ਵਿੱਚ ਹੋਣ ਕਰ ਕੇ ਪੁਰਾਣੇ ਰੀਤੀ-ਰਿਵਾਜ਼ ਖਤਮ ਹੋ ਰਹੇ ਹਨ। ਜਾਗੋ ਜਿਸ ਘਰ ਵੀ ਜਾਂਦੀ, ਉਸ ਘਰ ਵਾਲੇ ਸੌ-ਸੌ ਸ਼ਗਨ ਮਨਾਉਂਦੇ ਤੇ ਜਾਗੋ ਵਿੱਚ ਚਾਈਂ-ਚਾਈਂ ਤੇਲ ਪਾਉਂਦੇ। ਫਿਰ ਨਾਨਕਿਆਂ ਵਲੋਂ ਛੱਜ ਤੋੜਨ ਦੀ ਰਸਮ ਅਦਾ ਕੀਤੀ ਜਾਂਦੀ। ਨਵਾਂ ਛੱਜ ਘਰ ਵਾਲਿਆਂ ਤੋਂ ਲੈ ਕੇ ਗਿੱਧੇ ਵਿੱਚ ਬੋਲੀਆਂ ਪਾ ਕੇ ਨੱਚ ਕੇ ਤੋੜਿਆ ਜਾਂਦਾ ਹੈ, ਜੋ ਕਿ ਸ਼ਗਨਾਂ ਦਾ ਪ੍ਰਤੀਕ ਹੁੰਦਾ ਹੈ।
 
Top